ਕੁਸ਼ਤੀ ਸਮੇਤ ਇਹ ਮਹੱਤਵਪੂਰਣ ਖੇਡਾਂ ਨਹੀਂ ਹੋਣਗੀਆਂ 2026 ਦੀਆਂ ਰਾਸ਼ਟਰਮੰਡਲ ਖੇਡਾਂ ਦਾ ਹਿੱਸਾ
ਭਾਰਤੀ ਖਿਡਾਰੀ ਇਹਨਾਂ ਵਿੱਚ ਹੀ ਜਿੱਤਦੇ ਹਨ ਸਭ ਤੋਂ ਵੱਧ ਤਗਮੇ
ਚੰਡੀਗੜ੍ਹ,14 ਅਪ੍ਰੈਲ(ਵਿਸ਼ਵ ਵਾਰਤਾ)- ਵਿਸ਼ਵ ਪੱਧਰ ‘ਤੇ ਭਾਰਤ ਦੀਆਂ ਸਭ ਤੋਂ ਮਜ਼ਬੂਤ ਖੇਡਾਂ, ਨਿਸ਼ਾਨੇਬਾਜ਼ੀ, ਕੁਸ਼ਤੀ ਅਤੇ ਤੀਰਅੰਦਾਜ਼ੀ 2026 ਵਿਕਟੋਰੀਆ ਰਾਸ਼ਟਰਮੰਡਲ ਖੇਡਾਂ ਦਾ ਹਿੱਸਾ ਨਹੀਂ ਹੋਣਗੀਆਂ। ਦੱਸ ਦਈਏ ਕਿ ਇਹ ਖੇਡਾਂ ਮਾਰਚ 2026 ਵਿੱਚ ਆਸਟਰੇਲੀਆ ਦੇ ਸੂਬੇ ਵਿਕਟੋਰੀਆ ਦੇ ਕਈ ਸ਼ਹਿਰਾਂ ਵਿੱਚ ਹੋਣੀਆਂ ਹਨ ਜਿਨ੍ਹਾਂ ਵਿੱਚ ਮੈਲਬੌਰਨ, ਗੀਲੋਂਗ, ਬੇਂਡੀਗੋ, ਬੈਲਾਰਟ ਅਤੇ ਗਿਪਸਲੈਂਡ ਸ਼ਾਮਲ ਹਨ।
ਦੱਸ ਦਈਏ ਕਿ ਪਿਛਲੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤੀ ਪਹਿਲਵਾਨਾਂ ਨੇ ਪੰਜ ਸੋਨੇ ਸਮੇਤ 12 ਤਗਮੇ ਜਿੱਤੇ ਸਨ, ਜਦਕਿ ਨਿਸ਼ਾਨੇਬਾਜ਼ਾਂ ਨੇ 16 ਤਗਮੇ ਜਿੱਤੇ ਸਨ। ਜਿੱਥੋਂ ਤੱਕ ਤੀਰਅੰਦਾਜ਼ੀ ਦਾ ਸਬੰਧ ਹੈ, ਇਹ ਪਿਛਲੇ ਦੋ ਸੰਸਕਰਣਾਂ ਦਾ ਹਿੱਸਾ ਨਹੀਂ ਸੀ, ਅਤੇ 2010 ਵਿੱਚ, ਭਾਰਤ ਨੇ ਪੰਜ ਤਗਮੇ ਜਿੱਤੇ ਸਨ।























