• Latest
  • Trending
ਕੁਰਸੀ ਦੀ ਲੜਾਈ ‘ਚ ਪੰਜਾਬ ਨੂੰ ਬਰਬਾਦ ਕਰਨ ਲਈ ਕੈਪਟਨ ਅਤੇ ਸਿੱਧੂ ਜਨਤਾ ਕੋਲੋਂ ਮੰਗਣ ਮੁਆਫ਼ੀ ਹਰਪਾਲ ਸਿੰਘ ਚੀਮਾ

ਕੁਰਸੀ ਦੀ ਲੜਾਈ ‘ਚ ਪੰਜਾਬ ਨੂੰ ਬਰਬਾਦ ਕਰਨ ਲਈ ਕੈਪਟਨ ਅਤੇ ਸਿੱਧੂ ਜਨਤਾ ਕੋਲੋਂ ਮੰਗਣ ਮੁਆਫ਼ੀ ਹਰਪਾਲ ਸਿੰਘ ਚੀਮਾ

5 years ago
Asian Games Cricket: ਏਸ਼ੀਆਈ ਖੇਡਾਂ ਵਿੱਚ ਅੱਜ ਭਾਰਤ-ਬੰਗਲਾਦੇਸ਼ ਵਿਚਾਲੇ ਹੋਵੇਗਾ ਸੈਮੀਫਾਈਨਲ ਮੁਕਾਬਲਾ

Asian Games Cricket: ਏਸ਼ੀਆਈ ਖੇਡਾਂ ਵਿੱਚ ਅੱਜ ਭਾਰਤ-ਬੰਗਲਾਦੇਸ਼ ਵਿਚਾਲੇ ਹੋਵੇਗਾ ਸੈਮੀਫਾਈਨਲ ਮੁਕਾਬਲਾ

49 minutes ago
Punjab: ਆਪ ਅੱਜ 20 ਸਤੰਬਰ ਤੋਂ ਪੂਰੇ ਪੰਜਾਬ ਵਿੱਚ ਡੋਰ ਟੂ ਡੋਰ ਮੁਹਿੰਮ ਕਰੇਗੀ ਸ਼ੁਰੂ

Punjab: ਆਪ ਅੱਜ 20 ਸਤੰਬਰ ਤੋਂ ਪੂਰੇ ਪੰਜਾਬ ਵਿੱਚ ਡੋਰ ਟੂ ਡੋਰ ਮੁਹਿੰਮ ਕਰੇਗੀ ਸ਼ੁਰੂ

59 minutes ago
Punjab: ਸੀਨੀਅਰ ਪੱਤਰਕਾਰ ਜਗਦੀਸ਼ ਸੰਧੂ ਨਮਿਤ ਅੰਤਿਮ ਅਰਦਾਸ ਅੱਜ

Punjab: ਸੀਨੀਅਰ ਪੱਤਰਕਾਰ ਜਗਦੀਸ਼ ਸੰਧੂ ਨਮਿਤ ਅੰਤਿਮ ਅਰਦਾਸ ਅੱਜ

1 hour ago
Thailand ’ਚ ਬਜ਼ੁਰਗ ਸਿੱਖ ਨਾਲ ਕੁੱਟਮਾਰ ਅਤੇ ਲਾਹੀ ਦਸਤਾਰ: ਵੀਡੀਓ ਵਾਇਰਲ

Thailand ’ਚ ਬਜ਼ੁਰਗ ਸਿੱਖ ਨਾਲ ਕੁੱਟਮਾਰ ਅਤੇ ਲਾਹੀ ਦਸਤਾਰ: ਵੀਡੀਓ ਵਾਇਰਲ

2 hours ago
Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

2 hours ago
Delhi Airport ਦਾ ਤੀਜਾ ਰਨਵੇ ਅੱਜ ਤੋਂ ਹੋਵੇਗਾ ਚਾਲੂ

Delhi Airport ਦਾ ਤੀਜਾ ਰਨਵੇ ਅੱਜ ਤੋਂ ਹੋਵੇਗਾ ਚਾਲੂ

3 hours ago
Punjab: ASI ਹਰਜੀਤ ਸਿੰਘ ਹੱਤਿਆਕਾਂਡ ਵਿੱਚ ਪੁਲਿਸ ਦੀ ਵੱਡੀ ਕਾਰਵਾਈ

Punjab: ASI ਹਰਜੀਤ ਸਿੰਘ ਹੱਤਿਆਕਾਂਡ ਵਿੱਚ ਪੁਲਿਸ ਦੀ ਵੱਡੀ ਕਾਰਵਾਈ

3 hours ago
Punjab: ਵੈਟਰਨ ਆਗੂ ਚੁਨੀ ਲਾਲ ਭਗਤ ਨਮਿੱਤ ਸ਼ਰਧਾਂਜਲੀ ਸਭਾ ਅੱਜ

Punjab: ਵੈਟਰਨ ਆਗੂ ਚੁਨੀ ਲਾਲ ਭਗਤ ਨਮਿੱਤ ਸ਼ਰਧਾਂਜਲੀ ਸਭਾ ਅੱਜ

3 hours ago
Punjab: ਪਹਿਲੀ ਅਕਤੂਬਰ ਨੂੰ ਔਰਤਾਂ ਦੇ ਮੋਬਾਈਲਾਂ ‘ਤੇ ਸਨਮਾਨ ਰਾਸ਼ੀ ਦੀ ‘ਟੂੰ-ਟੂੰ’ ਫੇਰ ਸੁਣਾਈ ਦੇਵੇਗੀ: CM ਮਾਨ

Punjab: ਪਹਿਲੀ ਅਕਤੂਬਰ ਨੂੰ ਔਰਤਾਂ ਦੇ ਮੋਬਾਈਲਾਂ ‘ਤੇ ਸਨਮਾਨ ਰਾਸ਼ੀ ਦੀ ‘ਟੂੰ-ਟੂੰ’ ਫੇਰ ਸੁਣਾਈ ਦੇਵੇਗੀ: CM ਮਾਨ

3 hours ago
Hukamnama Sri Darbar Sahib Today – 20 September 2026 | Ang 694 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 20 September 2026 | Ang 694 I ਅੱਜ ਦਾ ਹੁਕਮਨਾਮਾ

5 hours ago
Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

13 hours ago
ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਦੂਜੀ ਵਾਰ ਮਾਤਾ-ਪਿਤਾ ਬਣੇ : ਅਦਾਕਾਰਾ ਨੇ ਦਿੱਤਾ ਧੀ ਨੂੰ ਜਨਮ 

ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਦੂਜੀ ਵਾਰ ਮਾਤਾ-ਪਿਤਾ ਬਣੇ : ਅਦਾਕਾਰਾ ਨੇ ਦਿੱਤਾ ਧੀ ਨੂੰ ਜਨਮ 

14 hours ago
Hindi News
English News
Sunday, September 20, 2026
No Result
View All Result
30 °c
Chandigarh
29 ° Mon
29 ° Tue
30 ° Wed
30 ° Thu
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਕੁਰਸੀ ਦੀ ਲੜਾਈ ‘ਚ ਪੰਜਾਬ ਨੂੰ ਬਰਬਾਦ ਕਰਨ ਲਈ ਕੈਪਟਨ ਅਤੇ ਸਿੱਧੂ ਜਨਤਾ ਕੋਲੋਂ ਮੰਗਣ ਮੁਆਫ਼ੀ ਹਰਪਾਲ ਸਿੰਘ ਚੀਮਾ

July 22, 2021
in ਖਬਰਾਂ, ਚੰਡੀਗੜ੍ਹ, ਪੰਜਾਬ
ਕੁਰਸੀ ਦੀ ਲੜਾਈ ‘ਚ ਪੰਜਾਬ ਨੂੰ ਬਰਬਾਦ ਕਰਨ ਲਈ ਕੈਪਟਨ ਅਤੇ ਸਿੱਧੂ ਜਨਤਾ ਕੋਲੋਂ ਮੰਗਣ ਮੁਆਫ਼ੀ ਹਰਪਾਲ ਸਿੰਘ ਚੀਮਾ

ਕੁਰਸੀ ਦੀ ਲੜਾਈ ‘ਚ ਪੰਜਾਬ ਨੂੰ ਬਰਬਾਦ ਕਰਨ ਲਈ ਕੈਪਟਨ ਅਤੇ ਸਿੱਧੂ ਜਨਤਾ ਕੋਲੋਂ ਮੰਗਣ ਮੁਆਫ਼ੀ ਹਰਪਾਲ ਸਿੰਘ ਚੀਮਾ
-ਸਿੱਧੂ ‘ਤੇ ਲਗਾਇਆ ਸਿੱਧਾ ਨਿਸ਼ਾਨਾ, ਕਿਹਾ ਕੁਰਸੀ ਮਿਲਦਿਆਂ ਹੀ ਭੁੱਲੇ ਪੰਜਾਬ ਦੇ ਮੁੱਦੇ
-ਹਰਪਾਲ ਚੀਮਾ, ਅਮਨ ਅਰੋੜਾ ਅਤੇ ਰੁਪਿੰਦਰ ਰੂਬੀ ਨੇ ਕੀਤਾ ਪਾਰਟੀ ਦੇ ਨਵੇਂ ਦਫ਼ਤਰ ਦਾ ਉਦਘਾਟਨ

ਕੁਰਸੀ ਦੀ ਲੜਾਈ ‘ਚ ਪੰਜਾਬ ਨੂੰ ਬਰਬਾਦ ਕਰਨ ਲਈ ਕੈਪਟਨ ਅਤੇ ਸਿੱਧੂ ਜਨਤਾ ਕੋਲੋਂ ਮੰਗਣ ਮੁਆਫ਼ੀ ਹਰਪਾਲ ਸਿੰਘ ਚੀਮਾ

ਬਠਿੰਡਾ, 22 ਜੁਲਾਈ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੁਰਸੀ ਖੋਹਣ ਅਤੇ ਕੁਰਸੀ ਬਚਾਉਣ ਦੀ ਆਪਸੀ ਲੜਾਈ ‘ਚ ਸਾਢੇ ਚਾਰ ਸਾਲ ਬਰਬਾਦ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਅਤੇ ਨਵਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ ਸਮੇਤ ਸਾਰੇ ਕਾਂਗਰਸੀ ਪੰਜਾਬ ਦੀ ਜਨਤਾ ਕੋਲੋਂ ਮੁਆਫ਼ੀ ਮੰਗਣ ਅਤੇ ਆਪਸ ਵਿਚ ਇੱਕ-ਦੂਜੇ ਕੋਲੋਂ ਮੁਆਫ਼ੀ ਮੰਗਣ ਜਾਂ ਨਾ ਮੰਗਣ ਦਾ ਡਰਾਮਾ ਛੱਡਣ।
ਹਰਪਾਲ ਸਿੰਘ ਚੀਮਾ ਵੀਰਵਾਰ ਨੂੰ ਇੱਥੇ ਪਾਰਟੀ ਦੇ ਨਵੇਂ ਬਣਾਏ ਜ਼ਿਲ੍ਹਾ ਦਫ਼ਤਰ ਦਾ ਉਦਘਾਟਨ ਕਰਨ ਪੁੱਜੇ ਹੋਏ ਸਨ ਅਤੇ ਮੀਡੀਆ ਦੇ ਰੂਬਰੂ ਸਨ। ਉਨ੍ਹਾਂ ਨਾਲ ਵਿਧਾਇਕ ਅਮਨ ਅਰੋੜਾ, ਵਿਧਾਇਕ ਰੁਪਿੰਦਰ ਕੌਰ ਰੂਬੀ, ਜ਼ਿਲ੍ਹਾ ਪ੍ਰਧਾਨ ਸ਼ਹਿਰੀ ਨੀਲ ਗਰਗ ਅਤੇ ਜ਼ਿਲ੍ਹਾ ਪ੍ਰਧਾਨ ਦਿਹਾਤੀ ਗੁਰਜੰਟ ਸਿੰਘ ਸਮੇਤ ਸਾਰੇ ਸਥਾਨਕ ਆਗੂ ਮੌਜੂਦ ਸਨ।
ਚੀਮਾ ਨੇ ਕਿਹਾ ਕਿ ਪ੍ਰਧਾਨਗੀ ਦੀ ਕੁਰਸੀ ਮਿਲਦਿਆਂ ਹੀ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦੇ ਸਾਰੇ ਮੁੱਦੇ ਭੁੱਲ ਗਏ ਹਨ ਅਤੇ ਹੁਣ ਕੈਪਟਨ ਤੇ ਸਿੱਧੂ ਦੋਵੇਂ ਮੁਆਫ਼ੀ-ਮੁਆਫ਼ੀ ਦੇ ਡਰਾਮੇ ਥੱਲੇ ਬੇਅਦਬੀ, ਨਸ਼ੇ, ਬਿਜਲੀ, ਬੇਰੁਜ਼ਗਾਰੀ, ਖੇਤੀ ਸੰਕਟ ਅਤੇ ਬੁਰੀ ਤਰ੍ਹਾਂ ਫੈਲੇ ਮਾਫ਼ੀਆ ਵਰਗੇ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣ ਦੀ ਨਵੀਂ ਚਾਲ ਚੱਲ ਰਹੇ ਹਨ, ਜਿਸ ਦੀ ਸਕਰਿਪਟ ਕੌਮੀ ਲਾਰੇ-ਬਾਜ਼ ਪ੍ਰਸ਼ਾਂਤ ਕਿਸ਼ੋਰ ਨੇ ਲਿਖੀ ਹੈ।
ਹਰਪਾਲ ਸਿੰਘ ਚੀਮਾ ਨੇ ਅੱਗੇ ਕਿਹਾ ਕਿ ਕਾਂਗਰਸ ਪਾਰਟੀ ਦੀ ਪ੍ਰਧਾਨਗੀ ਮਿਲਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਉਨ੍ਹਾਂ ਹੀ ਕਾਂਗਰਸੀ ਮੰਤਰੀਆਂ ਅਤੇ ਵਿਧਾਇਕਾਂ ਨੂੰ ਘਰ ਘਰ ਜਾ ਕੇ ਮਿਲ ਰਹੇ ਹਨ, ਜਿਹੜੇ ਰੇਤ ਮਾਫ਼ੀਆ, ਸ਼ਰਾਬ ਮਾਫ਼ੀਆ, ਟਰਾਂਸਪੋਰਟ ਮਾਫ਼ੀਆ, ਕੇਬਲ ਮਾਫ਼ੀਆ ਅਤੇ ਨਸ਼ਾ ਮਾਫ਼ੀਆ ਦੇ ਸਰਪ੍ਰਸਤ ਹਨ। ਇਸ ਤੋਂ ਸਿੱਧ ਹੁੰਦਾ ਹੈ ਕਿ ਨਵਜੋਤ ਸਿੱਧੂ ਦੇ ਹੱਥ ਵੀ ਭ੍ਰਿਸ਼ਟਾਚਾਰੀ ਨਾਲ ਮਿਲੇ ਗਏ ਹਨ।
ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਅਤੇ ਪੰਜਾਬ ਦੇ ਲੋਕ ਨਾ ਤਾਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੱਧੂ ਦੇ ਏਜੰਡੇ ‘ਤੇ ਸਨ ਅਤੇ ਨਾ ਹੀ ਹੁਣ ਹਨ। ਇਹ ਦੋਵੇਂ ਤਾਂ ਆਪੋ ਆਪਣੀਆਂ ਕੁਰਸੀਆਂ ਕਾਇਮ ਰੱਖਣ ਲਈ ਲੜ ਰਹੇ ਹਨ।
ਹਰਪਾਲ ਸਿੰਘ ਚੀਮਾ ਨੇ ਖ਼ੁਲਾਸਾ ਕੀਤਾ ਕਿ ਕਾਂਗਰਸ ਪਾਰਟੀ ਦੇ ਸੱਤਾ ਵਿਚ ਆਉਣ ਤੋਂ ਬਾਅਦ ਪੰਜਾਬ ਦੇ ਸਿਰ ‘ਤੇ 90 ਹਜ਼ਾਰ ਕਰੋੜ ਦਾ ਕਰਜ਼ਾ ਹੋਰ ਚੜ ਗਿਆ ਹੈ ਅਤੇ ਪੰਜਾਬ ਦੇ ਨੌਜਵਾਨ ਬੇਰੁਜ਼ਗਾਰੀ ਦੀ ਦਲਦਲ ਵਿਚ ਹੋਰ ਧਸ ਗਏ ਹਨ। ਜੇ ਨਵਜੋਤ ਸਿੱਧੂ ਗੰਭੀਰ ਹੁੰਦੇ ਤਾਂ ਆਪਣੇ ਤਿੰਨ ਸਾਲ ਦੇ ਮੰਤਰੀ ਦੇ ਕਾਰਜਕਾਲ ਦੌਰਾਨ ਪੰਜਾਬ ਦੇ ਮੁੱਦਿਆਂ ਦੀ ਲੜਾਈ ਲੜਦੇ ਅਤੇ ਬਿਜਲੀ ਵਿਭਾਗ ਦੀ ਜ਼ਿੰਮੇਵਾਰੀ ਸਾਂਭ ਕੇ ਬਾਦਲਾਂ ਵੱਲੋਂ ਕੀਤੇ ਗ਼ਲਤ ਬਿਜਲੀ ਸਮਝੌਤਿਆਂ ਨੂੰ ਰੱਦ ਕਰਾਉਣ ਦਾ ਯਤਨ ਕਰਦੇ, ਉਹ ਤਾਂ ਪੰਜਾਬ ਦੇ ਹਿਤਾਂ ਨੂੰ ਬਚਾਉਣ ਦੀ ਜ਼ਿੰਮੇਵਾਰੀ ਤੋਂ ਹੀ ਦੂਰ ਭੱਜ ਗਏ।
ਬਾਦਲਾਂ ਨੂੰ ਆੜੇ ਹੱਥੀ ਲੈਂਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਲੰਮੇ ਸਮੇਂ ਤੋਂ ਦਿੱਲੀ ਦੀਆਂ ਸਰਹੱਦਾਂ ‘ਤੇ ਬੈਠੇ ਹਨ, ਜਿਨ੍ਹਾਂ ਕਾਲੇ ਖੇਤੀ ਕਾਨੂੰਨਾਂ ‘ਤੇ ਸੁਖਬੀਰ ਬਾਦਲ, ਹਰਸਿਮਰਤ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਨੇ ਦਸਤਖ਼ਤ ਅਤੇ ਸਮਰਥਨ ਕੀਤਾ ਸੀ।
ਬਠਿੰਡਾ ਜ਼ਿਲ੍ਹੇ ਦੇ ਆਗੂਆਂ ਨੂੰ ਨਵਾਂ ਦਫ਼ਤਰ ਖੋਲ੍ਹਣ ਦੀਆਂ ਵਧਾਈ ਦਿੰਦਿਆਂ ਹਰਪਾਲ ਸਿੰਘ ਚੀਮਾ ਅਤੇ ਅਮਨ ਅਰੋੜਾ ਨੇ ਕਿਹਾ ਇਹ ਦਫ਼ਤਰ ਆਮ ਲੋਕਾਂ ਦੀਆਂ ਸਮੱਸਿਆ ਨੂੰ ਸੁਣਨ ਅਤੇ ਉਨ੍ਹਾਂ ਦੇ ਹੱਲ ਲਈ ਹਰ ਪਹਿਲਾਂ ਨਾਲੋਂ ਵੀ ਜ਼ਿਆਦਾ ਸ਼ਿੱਦਤ ਨਾਲ ਕੋਸ਼ਿਸ਼ ਕਰੇਗਾ।

Tags: aam admi partyBREAKING NEWSHARPAL CHEEMAPOLITICSpunjab newsWISHAVWARTA.IN
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Asian Games Cricket: ਏਸ਼ੀਆਈ ਖੇਡਾਂ ਵਿੱਚ ਅੱਜ ਭਾਰਤ-ਬੰਗਲਾਦੇਸ਼ ਵਿਚਾਲੇ ਹੋਵੇਗਾ ਸੈਮੀਫਾਈਨਲ ਮੁਕਾਬਲਾ

Asian Games Cricket: ਏਸ਼ੀਆਈ ਖੇਡਾਂ ਵਿੱਚ ਅੱਜ ਭਾਰਤ-ਬੰਗਲਾਦੇਸ਼ ਵਿਚਾਲੇ ਹੋਵੇਗਾ ਸੈਮੀਫਾਈਨਲ ਮੁਕਾਬਲਾ

by Ranjit Singh
September 20, 2026
0

Asian Games Cricket: ਏਸ਼ੀਆਈ ਖੇਡਾਂ ਵਿੱਚ ਅੱਜ ਭਾਰਤ-ਬੰਗਲਾਦੇਸ਼ ਵਿਚਾਲੇ ਹੋਵੇਗਾ ਸੈਮੀਫਾਈਨਲ ਮੁਕਾਬਲਾ ਚੰਡੀਗੜ੍ਹ, 20 ਸਤੰਬਰ 2026 (ਵਿਸ਼ਵ ਵਾਰਤਾ) — ਏਸ਼ੀਆਈ...

Punjab: ਆਪ ਅੱਜ 20 ਸਤੰਬਰ ਤੋਂ ਪੂਰੇ ਪੰਜਾਬ ਵਿੱਚ ਡੋਰ ਟੂ ਡੋਰ ਮੁਹਿੰਮ ਕਰੇਗੀ ਸ਼ੁਰੂ

Punjab: ਆਪ ਅੱਜ 20 ਸਤੰਬਰ ਤੋਂ ਪੂਰੇ ਪੰਜਾਬ ਵਿੱਚ ਡੋਰ ਟੂ ਡੋਰ ਮੁਹਿੰਮ ਕਰੇਗੀ ਸ਼ੁਰੂ

by Ranjit Singh
September 20, 2026
0

Punjab: ਆਪ ਅੱਜ 20 ਸਤੰਬਰ ਤੋਂ ਪੂਰੇ ਪੰਜਾਬ ਵਿੱਚ ਡੋਰ ਟੂ ਡੋਰ ਮੁਹਿੰਮ ਕਰੇਗੀ ਸ਼ੁਰੂ ਚੰਡੀਗੜ੍ਹ, 20 ਸਤੰਬਰ (ਵਿਸ਼ਵ ਵਾਰਤਾ):...

Punjab: ਸੀਨੀਅਰ ਪੱਤਰਕਾਰ ਜਗਦੀਸ਼ ਸੰਧੂ ਨਮਿਤ ਅੰਤਿਮ ਅਰਦਾਸ ਅੱਜ

Punjab: ਸੀਨੀਅਰ ਪੱਤਰਕਾਰ ਜਗਦੀਸ਼ ਸੰਧੂ ਨਮਿਤ ਅੰਤਿਮ ਅਰਦਾਸ ਅੱਜ

by Ranjit Singh
September 20, 2026
0

Punjab: ਸੀਨੀਅਰ ਪੱਤਰਕਾਰ ਜਗਦੀਸ਼ ਸੰਧੂ ਨਮਿਤ ਅੰਤਿਮ ਅਰਦਾਸ ਅੱਜ ਲੁਧਿਆਣਾ, 20 ਸਤੰਬਰ (ਵਿਸ਼ਵ ਵਾਰਤਾ): ਸੀਨੀਅਰ ਪੱਤਰਕਾਰ ਸਵ. ਜਗਦੀਸ਼ ਸੰਧੂ ਜੀ...

Thailand ’ਚ ਬਜ਼ੁਰਗ ਸਿੱਖ ਨਾਲ ਕੁੱਟਮਾਰ ਅਤੇ ਲਾਹੀ ਦਸਤਾਰ: ਵੀਡੀਓ ਵਾਇਰਲ

Thailand ’ਚ ਬਜ਼ੁਰਗ ਸਿੱਖ ਨਾਲ ਕੁੱਟਮਾਰ ਅਤੇ ਲਾਹੀ ਦਸਤਾਰ: ਵੀਡੀਓ ਵਾਇਰਲ

by Ranjit Singh
September 20, 2026
0

Thailand ’ਚ ਬਜ਼ੁਰਗ ਸਿੱਖ ਨਾਲ ਕੁੱਟਮਾਰ ਅਤੇ ਲਾਹੀ ਦਸਤਾਰ: ਵੀਡੀਓ ਵਾਇਰਲ - SGPC ਪ੍ਰਧਾਨ ਵੱਲੋਂ ਘਟਨਾ ਦੀ ਨਿਖੇਧੀ ਚੰਡੀਗੜ੍ਹ, 20...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Asian Games Cricket: ਏਸ਼ੀਆਈ ਖੇਡਾਂ ਵਿੱਚ ਅੱਜ ਭਾਰਤ-ਬੰਗਲਾਦੇਸ਼ ਵਿਚਾਲੇ ਹੋਵੇਗਾ ਸੈਮੀਫਾਈਨਲ ਮੁਕਾਬਲਾ

Asian Games Cricket: ਏਸ਼ੀਆਈ ਖੇਡਾਂ ਵਿੱਚ ਅੱਜ ਭਾਰਤ-ਬੰਗਲਾਦੇਸ਼ ਵਿਚਾਲੇ ਹੋਵੇਗਾ ਸੈਮੀਫਾਈਨਲ ਮੁਕਾਬਲਾ

by Ranjit Singh
September 20, 2026
0

Asian Games Cricket: ਏਸ਼ੀਆਈ ਖੇਡਾਂ ਵਿੱਚ ਅੱਜ ਭਾਰਤ-ਬੰਗਲਾਦੇਸ਼ ਵਿਚਾਲੇ ਹੋਵੇਗਾ ਸੈਮੀਫਾਈਨਲ ਮੁਕਾਬਲਾ ਚੰਡੀਗੜ੍ਹ, 20 ਸਤੰਬਰ 2026 (ਵਿਸ਼ਵ ਵਾਰਤਾ) — ਏਸ਼ੀਆਈ...

Most Popular

ਕਲਯੁਗੀ ਪੁੱਤ ਨੇ ਕੀਤਾ 80 ਸਾਲਾਂ ਮਾਂ ਦਾ ਕਤਲ

ਕਲਯੁਗੀ ਪੁੱਤ ਨੇ ਕੀਤਾ 80 ਸਾਲਾਂ ਮਾਂ ਦਾ ਕਤਲ

by Jaspreet Kaur
3 weeks ago
0

ਕਲਯੁਗੀ ਪੁੱਤ ਨੇ ਕੀਤਾ 80 ਸਾਲਾਂ ਮਾਂ ਦਾ ਕਤਲ - ਸਿਰ 'ਤੇ ਪ੍ਰੈਸ਼ਰ ਕੁੱਕਰ ਨਾਲ ਕੀਤੇ ਕਈ ਵਾਰ ਅਬੋਹਰ, 31...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 