ਕੁਰਸੀਆਂ ਦੀ ਤਾਕਤ ਕੋਈ ਬਹੁਤਾ ਚਿਰ ਨਹੀਂ ਹੁੰਦੀ ,ਇਹ ਆਉਂਦੀ ਜਾਂਦੀ ਰਹਿੰਦੀ ਹੈ ,ਲੋਕਤੰਤਰ ‘ਚ ਅਸਲ ਤਾਕਤ ਲੋਕਾਂ ਦੀ ਹੁੰਦੀ ਹੈ—ਮਨਜੀਤ ਸਿੰਘ ਭੋਮਾ
ਚੰਡੀਗੜ੍ਹ,26 ਜਨਵਰੀ (ਵਿਸ਼ਵ ਵਾਰਤਾ ) ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਨੇ ਚੰਡੀਗੜ੍ਹ ਵਿਖੇ ਲੱਗੇ ਬੰਦੀ ਸਿੰਘਾਂ ਦੀ ਰਿਹਾਈ ਦੇ ਮੋਰਚੇ ਚ ਅੱਜ ਸ਼ਾਮਲ ਹੋਏ । ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭੋਮਾ ਨੇ ਹੈਰਾਨੀ ਪ੍ਰਗਟਾਈ ਕਿ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਹਮੇਸ਼ਾ ਹੀ ਸਿੱਖ ਕੌਮ ਨਾਲ ਧ੍ਰੋਹ ਕਮਾਇਆ। ਦੇਸ਼ ਦੀ ਅਜ਼ਾਦੀ ਚ 80 ਫੀਸਦੀ ਤੋਂ ਵੀ ਵੱਧ ਕੁਰਬਾਨੀਆਂ ਸਿੱਖਾਂ ਨੇ ਦਿੱਤੀਆਂ,ਪਰ ਕਿਸੇ ਨੇ ਮੁੱਲ ਨਹੀ ਪਾਇਆ । ਮਨਜੀਤ ਸਿੰਘ ਭੋਮਾ ਨੇ ਕਿਹਾ ਕਿ ਅੱਜ ਮੈਂ ਦਿੱਲੀ ਕਮੇਟੀ ਵਲੋਂ ਇਹ ਬੰਦੀ ਸਿੰਘਾਂ ਦੀ ਰਿਹਾਈ ਦੇ ਮੋਰਚੇ ਚ ਹਾਜ਼ਰੀ ਭਰਨ ਆਇਆ ਹੈ। ਭੋਮਾ ਅਨੁਸਾਰ ਲੋਕਤੰਤਰ ਦੀਆਂ ਕਦਰਾਂ ਕੀਮਤਾਂ ਵਾਲਾ ਮੰਨਿਆਂ ਜਾਂਦਾ ਦੇਸ਼ ਅੱਜ ਆਪਣੇ ਹੀ ਮੁਲਕ ਚ ਘੱਟ ਗਿਣਤੀਆਂ ਤੇ ਅਸਿੱਧੇ ਤੌੌਰ ਤੇ ਅਤਿਆਚਾਰ ਕਰ ਰਹੇ ਹਨ । ਭੋਮਾ ਨੇ ਡੇਰਾ ਰਾਮ ਰਹੀਮ ਤੇ ਨਿਸ਼ਾਨੇ ਸਾਧਦਿਆਂ ਦੋਸ਼ ਲਾਇਆ ਕਿ ਇਕ ਬਲਾਤਕਾਰੀ ਅਤੇ ਕਾਤਲ ਨੂੰ ਸ਼ਰੇਆਮ ਪੈਰੋਲਾਂ ਦਿੱਤੀਆਂ ਜਾ ਰਹੀਆਂ ਹਨ । ਪਿਛਲੇ ਸਾਲ ਸਾਧ ਨੂੰ 4 ਵਾਰ ਪੈਰੋਲ ਦਿੱਤੀ ਗਈ,ਬਿਲਕਿਸ ਬਾਨੋ ਕੇਸ ਦੇ ਮੁਜਰਮਾਂ ਨੂੰ ਅਜਾਦ ਕਰ ਦਿੱਤਾ ਗਿਆ । ਰਾਜੀਵ ਗਾਂਧੀ ਕੇਸ ਚ ਦੋਸ਼ੀਆਂ ਨੂੰ ਵੀ ਰਿਹਾਅ ਕਰ ਦਿੱਤਾ ਗਿਆ ,ਫਿਰ ਬੰਦੀ ਸਿੰਘਾਂ ਨਾਲ ਵਿਤਕਰਾ ਕਿਉਂ ? ਭੋਮਾ ਨੇ ਸਪੱਸ਼ਟ ਕੀਤਾ ਕਿ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰੀ ਮੁਲਕ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਪਰ ਨਿਆਂ ਦੇਣ ਵਾਲ ਚੁੱਪ ਹਨ । ਭੋਮਾ ਅਨੁਸਾਰ ਕੁਰਸੀਆਂ ਦੀ ਤਾਕਤ ਕੋਈ ਬਹੁਤਾ ਚਿਰ ਨਹੀ ਹੁੰਦੀ ,ਇਹ ਆਂਉਦੀ ਜਾਂਦੀ ਰਹਿੰਦੀ ਹੈ ਲੋਕਤੰਤਰ ਚ ਅਸਲ ਤਾਕਤ ਲੋਕਾਂ ਦੀ ਹੁੰਦੀ ਹੈ ,ਜੋ ਲੋਕ ਤਹਾਨੂੰ ਕੁਰਸੀ ਤੇ ਬੈਠਾਂਉਦੇ ਹਨ ਉਹ ਇਹੀ ਕੁਰਸੀ ਤੋਂ ਲਾਉਣਾ ਵੀ ਜਾਂਣਦੇ ਹਨ ਇਸ ਲਈ ਸਰਕਾਰ ਆਪਣਾ ਅਹੰਕਾਰ ਛੱਡ ਕੇ ਬੰਦੀ ਸਿੰਘਾਂ ਦੀਆਂ ਰਿਹਾਈਆਂ ਤੇ ਮੋਹਰ ਲਾਉਣ ਤਾਂ ਜੋ ਸਿੱਖਾਂ ਦੇ ਵਲੂੰਧਰੇ ਹਿਰਦਿਆਂ ਨੂੰ ਸ਼ਾਂਤੀ ਮਿਲ ਸਕੇ ।























