ਕੁਝ ਪਲਾਂ ‘ਚ ਵਿਰੋਧੀ ਧਿਰਾਂ ਦੀ ਵੱਡੀ ਮੀਟਿੰਗ, ਮਮਤਾ ਬੈਨਰਜੀ ਤੇ ਮਹਿਬੂਬ ਮੁਫਤੀ ਨਹੀਂ ਹੋਣਗੇ ਸ਼ਾਮਲ
ਚੰਡੀਗੜ੍ਹ, 1ਜੂਨ(ਵਿਸ਼ਵ ਵਾਰਤਾ)- ਵਿਰੋਧੀ ਧਿਰਾਂ ਵੱਲੋ ਦਿੱਲੀ ਵਿਖੇ ਕਾਂਗਰਸ ਪ੍ਰਧਾਨ ਮਲਿਕਾ ਅਰਜੁਨ ਖੜਗੇ ਦੇ ਘਰ ਇਕ ਵੱਡੀ ਮੀਟਿੰਗ ਕੀਤੀ ਜਾ ਰਹੀ ਹੈ। ਮੀਟਿੰਗ ਬਾਰੇ ਅਜੇ ਪੂਰਨ ਤੌਰ ਅਧਿਕਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ ਪਰ ਇਹ ਸਮਝਿਆ ਜਾ ਰਿਹਾ ਹੈ ਕਿ ਵੋਟਿੰਗ ਪ੍ਰਤੀਸ਼ਤ ਨੂੰ ਦੇਖਦਿਆਂ ਵਿਰੋਧੀ ਧਿਰਾਂ ਦੀ ਸਰਕਾਰ ਬਣਾਉਣ ਦੀ ਉਮੀਦ ‘ਚ ਵਾਧਾ ਹੋਇਆ ਹੈ ਜਿਸਦੇ ਚਲਦਿਆਂ ਕਾਂਗਰਸ ਪ੍ਰਧਾਨ ਖੜਗੇ ਦੇ ਘਰ ਇਹ ਮੀਟਿੰਗ ਸੱਦੀ ਗਈ ਹੈ। ਇਸ ਮੀਟਿੰਗ ‘ਚ ਨਤੀਜਿਆਂ ਦੀਆਂ ਸੰਭਾਵਨਾਵਾਂ ਅਤੇ ਸਰਕਾਰ ਬਣਾਉਣ ਬਾਰੇ ਵੀ ਵਿਚਾਰ ਚਰਚਾ ਕੀਤੀ ਜਾਵੇਗੀ। ਹੰਗਾਮੀ ਤੌਰ ‘ਤੇ ਸੱਦੀ ਇਸ ਮੀਟਿੰਗ ‘ਚ ਮਮਤਾ ਬੈਨਰਜੀ ਅਤੇ ਮਹਿਬੂਬਾ ਮੁਫਤੀ ਸ਼ਾਮਲ ਨਹੀਂ ਹੋਣਗੇ ਪਰ ਕਾਫੀ ਵੱਡੀ ਗਿਣਤੀ ‘ਚ ਆਗੂ ਪਹੁੰਚ ਰਹੇ ਹਨ। ਆਪ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਅਗਵਾਈ ‘ਚ ‘ਆਪ’ ਨੇਤਾ ਇੰਡੀਆ ਗਠਜੋੜ ਦੀ ਬੈਠਕ ਲਈ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਰਿਹਾਇਸ਼ ‘ਤੇ ਪਹੁੰਚੇ। ਸੀਐਮ ਕੇਜਰੀਵਾਲ ਦੇ ਨਾਲ ਸੀਐਮ ਭਗਵੰਤ ਸਿੰਘ ਮਾਨ ਸਣੇ ਰਾਘਵ ਚੱਡਾ ਤੇ ਸੰਜੇ ਸਿੰਘ ਵੀ ਬੈਠਕ ‘ਚ ਸ਼ਾਮਿਲ ਹੋ ਰਹੇ ਹਨ।























