ਕੁਝ ਦਿਨ ਪਹਿਲਾਂ ਸਿੱਖ ਮਹਿਲਾ ਪੈਮ ਗੋਸ਼ਲ ਬਣੀ ਸਕਾਟਿਸ਼ ਪਾਰਲੀਮੈਂਟ ਦੀ ਮੈਂਬਰ
ਪੈਮ ਗੋਸ਼ਲ ਨੇ ਬਹੁਤ ਹੀ ਵਧਿਆ ਢੰਗ ਨਾਲ ਚੁੱਕੀ ਸਹੁੰ ,ਪੜ੍ਹੋ ਕਿਸ ਢੰਗ ਨਾਲ ਚੁੱਕੀ ਸਹੁੰ
ਸਹੁੰ ਚੁੱਕ ਸਮਾਗਮ ‘ਚ ਗੁਟਕਾ ਸਾਹਿਬ ਹੱਥ ‘ਚ ਫੜ ਕੇ ਅਤੇ ਮੂਲ ਮੰਤਰ ਦਾ ਜਾਪ ਕਰਕੇ ਸਹੁੰ ਚੁੱਕੀ

ਚੰਡੀਗੜ੍ਹ,14ਮਈ(ਵਿਸ਼ਵ ਵਾਰਤਾ)- ਸਕਾਟਿਸ਼ ਪਾਰਲੀਮੈਂਟ ਦੀਆਂ ਚੋਣਾਂ ਵਿੱਚ ਪੈਮ ਗੋਸਲ ਐੱਮਐੱਮਪੀ ਬਣ ਕੇ ਸਕਾਟਲੈਂਡ ਦੀ ਪਹਿਲੀ ਸਿੱਖ ਔਰਤ ਸੰਸਦ ਮੈਂਬਰ ਬਣ ਗਈ ਹੈ। ਪੈਮ ਗੋਸਲ ਨੇ ਆਪਣੀ ਸਹੁੰ ਚੁੱਕਣ ਦੀ ਰਸਮ ਬਹੁਤ ਹੀ ਵਧਿਆ ਢੰਗ ਨਾਲ ਪੂਰੀ ਕੀਤੀ। ਉਸ ਨੇ ਸਹੁੰ ਚੁੱਕ ਸਮਾਗਮ ਵੇਲੇ ਮਹਾਰਾਣੀ ਪ੍ਰਤੀ ਆਪਣੀ ਵਫਾਦਾਰੀ ਦੀ ਸਹੁੰ ਚੁੱਕਣ ਤੋਂ ਪਹਿਲਾਂ ਸੰਬੋਧਨੀ ਸ਼ੁਰੂਆਤ ਵਾਹਿਗੁਰੂ ਜੀ ਕਾ ਖਾਲਸਾ,ਵਾਹਿਗੁਰੂ ਜੀ ਕੀ ਫਤਿਹ ਨਾਲ ਕਰਨ ਉਪਰੰਤ ਮੂਲ ਮੰਤਰ ਦਾ ਜਾਪ ਕੀਤਾ। ਬਾਅਦ ਵਿੱਚ ਪੈਮ ਗੋਸਲ ਨੇ ਮਹਾਰਾਣੀ ਪ੍ਰਤੀ ਵਫਾਦਾਰ ਰਹਿਣ ਦਾ ਪ੍ਰਣ ਲਿਆ। ਅਖੀਰ ਵਿੱਚ ਉਸ ਨੇ ਫਿਰ ਫਹਿਤ ਬੁਲਾ ਕੇ ਗੁਟਕਾ ਸਾਹਿਬ ਮੱਥੇ ਨੂੰ ਛੁਹਾ ਕੇ ਆਪਣੇ ਸਥਾਨ ਤੇ ਵਾਪਸ ਬੈਠ ਗਈ। ਇਸ ਤਰ੍ਹਾਂ ਪੈਮ ਗੋਸਲ ਦਾ ਅਨੋਖੇ ਢੰਗ ਨਾਲ ਸਹੁੰ ਚੁੱਕਣਾ ਸਿੱਖ ਕੌਮ ਲਈ ਬਹੁਤ ਹੀ ਖੁਸ਼ੀ ਤੇ ਮਾਣ ਵਾਲੀ ਗੱਲ ਹੈ।






















