ਕੁਝ ਘੰਟਿਆਂ ‘ਚ ਚੋਣ ਪ੍ਰਚਾਰ ਹੋਵੇਗਾ ਬੰਦ, ਸ਼ਰਾਬ ਦੇ ਠੇਕੇ ਵੀ ਰਹਿਣਗੇ ਬੰਦ
ਚੰਡੀਗੜ੍ਹ, 30 ਮਈ(ਵਿਸ਼ਵ ਵਾਰਤਾ)- 2024 ਦੀਆਂ ਲੋਕ ਸਭਾ ਚੋਣਾਂ ਦੇ ਆਖਰੀ ਗੇੜ ਲਈ ਚੋਣ ਪ੍ਰਚਾਰ ਅੱਜ ਸ਼ਾਮ 6 ਵਜੇ ਬੰਦ ਹੋ ਜਾਵੇਗਾ। ਇਸਤੋਂ ਬਾਅਦ ਕੋਈ ਵੀ ਉਮੀਦਵਾਰ ਜਾ ਉਸਦਾ ਨੁਮਾਇੰਦਾ ਲਾਊਡ ਸਪੀਕਰ ਪੋਸਟਰ ਜਾ ਮੀਡੀਆ ਰਾਹੀਂ ਚੋਣ ਪ੍ਰਚਾਰ ਨਹੀਂ ਕਰ ਸਕੇਗਾ। ਉਮੀਦਵਾਰਾਂ ਨੂੰ ਸਿਰਫ ਡੋਰ ਤੋਂ ਡੋਰ ਪ੍ਰਚਾਰ ਕਰਨ ਦੀ ਆਗਿਆ ਹੋਵੇਗੀ। ਬਾਹਰੋਂ ਆਏ ਲੀਡਰਾਂ ਨੂੰ ਵੀ ਇਸਤੋਂ ਬਾਅਦ ਪੰਜਾਬ ਛੱਡਣਾ ਪਵੇਗਾ। ਪੋਲਿੰਗ ਬੂਥਾਂ ਨਜ਼ਦੀਕ ਸੁਰੱਖਿਆ ਦਸਤਿਆਂ ਦਾ ਸਖ਼ਤ ਪਹਿਰਾ ਹੋਵੇਗਾ।ਠੇਕੇ ਬੰਦ ਰਹਿਣਗੇ ਜਿਸ ਨਾਲ ਸ਼ਰਾਬੀਆਂ ਨੂੰ ਵੀ ਦਿੱਕਤ ਹੋ ਸਕਦੀ ਹੈ। ਚੋਣਾਂ ਦੇ ਮੱਦੇਨਜਰ 1 ਜੂਨ ਨੂੰ ਡਰਾਈ ਡੇਅ ਐਲਾਨਿਆ ਗਿਆ ਹੈ। ਕਿਸੇ ਵੀ ਹੋਟਲ ਜਾ ਰੈਸਟੋਰੈਂਟ ‘ਚ ਵੀ ਸ਼ਰਾਬ ਨਹੀਂ ਵਰਤਾਈ ਜਾ ਸਕੇਗੀ। ਸੂਬੇ ਦੇ ਸਾਰੇ ਜਿਲਿਆਂ ‘ਚ ਇਨ੍ਹਾਂ ਹਿਦਾਇਤਾਂ ਦੀ ਪਾਲਣਾ ਕਰਵਾਉਣ ਲਈ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਚੋਣ ਕਮਿਸ਼ਨ ਦੀਆਂ ਹਿਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਚੋਣ ਪ੍ਰਕਿਰਿਆਂ ਦੌਰਾਨ ਸਮੁਚੇ ਤੌਰ ਤੇ ਚੋਣ ਕਮਿਸ਼ਨ ਦੀਆਂ ਟੀਮਾਂ ਸਰਗਰਮ ਰਹਿਣਗੀਆਂ।