ਐਤਵਾਰ ਦੇ ਨੰਨੇ ਉਸਤਾਦ ਪ੍ਰੋਗਰਾਮ ਚ ਬੰਨਿਆਂ ਬੱਚਿਆਂ ਨੇ ਚੰਗਾ ਰੰਗ

ਮਾਨਸਾ 30 ਅਗਸਤ : ਦੂਰਦਰਸ਼ਨ ਦੇ ਡੀ ਡੀ ਪੰਜਾਬੀ ਚੈੱਨਲ ਤੇ ਹੁਣ ਐਤਵਾਰ ਦੇ ਪ੍ਰੋਗਰਾਮ ਦੌਰਾਨ ਵੱਖ ਵੱਖ ਸਕੂਲਾਂ ਦੇ ਬੱਚਿਆਂ ਵੱਲ੍ਹੋਂ ਸਿੱਖਿਆਦਾਇਕ ਅਤੇ ਸਭਿਆਚਾਰ ਪੇਸ਼ਕਾਰੀਆਂ ਨਾਲ ਖੂਬ ਰੰਗ ਬੰਨ੍ਹਿਆਂ ਜਾ ਰਿਹਾ ਹੈ,ਮਾਪੇ ਖੁਸ਼ ਹਨ, ਕਿ ਬੱਚੇ ਘਰ ਬੈਠੇ ਆਨਲਾਈਨ ਸਿੱਖਿਆ ਦੇ ਨਾਲ ਨਾਲ ਸਾਰਥਿਕ ਪ੍ਰੋਗਰਾਮਾਂ ਦੌਰਾਨ ਮਨੋਰੰਜਨ ਵੀ ਕਰ ਰਹੇ ਹਨ।
ਪ੍ਰਾਇਮਰੀ ਤੋਂ ਪੰਜਵੀਂ ਕਲਾਸ ਤੱਕ ਦੇ ਬੱਚਿਆਂ ਲਈ ਪੇਸ਼ ਕੀਤੇ ਜਾਂਦੇ ਐਤਵਾਰ ਦੇ ਇਸ ਨੰਨੇ ਉਸਤਾਦਾਂ ਦੇ ਪ੍ਰੋਗਰਾਮ ਚ ਬੱਚਿਆਂ ਅਤੇ ਮਾਪਿਆਂ ਦੀ ਦਿਲਚਸਪੀ ਲਗਾਤਾਰ ਵਧ ਰਹੀ ਹੈ।ਉਹ ਇਸ ਗੱਲੋਂ ਵੀ ਤਸੱਲੀ ਮਹਿਸੂਸ ਕਰਦੇ ਹਨ ਕਿ ਬੱਚੇ ਹੋਰਨਾਂ ਚੈੱਨਲਾਂ ਦੇ ਗੈਰ ਮਿਆਰੀ ਪ੍ਰੋਗਰਾਮ ਦੇਖਣ ਦੀ ਥਾਂ ਲਗਾਤਾਰ ਦੂਰਦਰਸ਼ਨ ਦੇ ਸਿੱਖਿਆਦਾਇਕ ਪ੍ਰੋਗਰਾਮਾਂ ਨਾਲ ਜੁੜ ਰਹੇ ਹਨ।

ਅੱਜ ਪੇਸ਼ ਕੀਤੇ ਪ੍ਰੋਗਰਾਮ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਚੱਕ ਦੂਹੇ ਵਾਲਾ ( ਸ਼੍ਰੀ ਮੁਕਤਸਰ ਸਾਹਿਬ ), ਸਰਕਾਰੀ ਪ੍ਰਾਇਮਰੀ ਸਕੂਲ ਹਰਿੰਦਰਾ (ਫਰੀਦਕੋਟ ) ਤੇ ਸਰਕਾਰੀ ਪ੍ਰਾਇਮਰੀ ਸਕੂਲ ਐਮ ਐਸ ਰੋਡ ( ਅੰਮ੍ਰਿਤਸਰ ) ਦੇ ਬੱਚਿਆ ਨੇ ਸੋਲੋ ਗੀਤ ਰਾਹੀਂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ।ਸਰਕਾਰੀ ਪ੍ਰਾਇਮਰੀ ਸਕੂਲ ਧੂੜਕੋਟ ( ਮੋਗਾ ) ਤੇ ਸਰਕਾਰੀ ਪ੍ਰਾਇਮਰੀ ਸਕੂਲ ਸਮਾਧ ਭਾਈ (ਮੋਗਾ ) ਦੇ ਬੱਚਿਆ ਨੇ ਵਾਧੂ ਪਏ ਸਮਾਨ ਦੀ ਮੁੜ ਵਰਤੋਂ ਸੰਬੰਧੀ ਆਰਟ ਐਡ ਕਰਾਫਟ ਬਾਰੇ ਦੱਸਿਆ , ਨੌਰੰਗਾਬਾਦ ( ਤਰਨਤਾਰਨ ) ਦੇ ਬੱਚਿਆਂ ਨੇ ਕਵਿਤਾ ਪੇਸ਼ ਕੀਤੀ , ਸਰਹਾਲੀ ਕੰਨਿਆ (ਤਰਨਤਾਰਨ ) ਤੇ ਝੰਜੋਟੀ ( ਅੰਮ੍ਰਿਤਸਰ ਸਾਹਿਬ) ਦੇ ਸਕੂਲ ਵੱਲ੍ਹੋਂ ਭਾਸ਼ਣ , ਬੀਹਲਾ ( ਬਰਨਾਲਾ ) ਸਕੂਲ ਦੇ ਬੱਚਿਆ ਵੱਲ੍ਹੋਂ ਲੋਕ ਗੀਤ , ਗਿਦੜਬਾਹਾ ( ਸ਼੍ਰੀ ਮੁਕਤਸਰ ਸਾਹਿਬ ) ਦੇ ਬੱਚਿਆ ਵੱਲੋਂ ਭੰਗੜਾ , ਨਿੰਬੂਆ ( ਐੱਸ ਏ ਐਸ ਨਗਰ) ਸਕੂਲ ਵੱਲੋਂ ਕਵਿਸ਼ਰੀ , ਬਿਸ਼ਨਪੁਰਾ ( ਐਸ ਏ ਐਸ ਨਗਰ )ਸਕੂਲ ਵੱਲੋਂ ਐਕਰੋਬੈਟਿਕਸ , ਮਾਛੀਵਾੜਾ – ਦੋ ( ਲੁਧਿਆਣਾ ) ਦੇ ਬੱਚੇ ਵੱਲੋ ਸਾਰੰਗੀਵਾਦਨ , ਭੋਡੀਪੁਰਾ ( ਬਠਿੰਡਾ ) ਦੇ ਬੱਚਿਆ ਵੱਲੋ ਡਾੰਸ ਪੇਸ਼ ਕਰਕੇ ਸਮੁੱਚੇ ਪ੍ਰੋਗਰਾਮ ਨੂੰ ਚਾਰ ਚੰਨ ਲਗਾ ਦਿੱਤੇ ਤੇ ਅੰਤ ਚ ਮੰਚ ਸੰਚਾਲਨ ਦੀ ਭੂਮਿਕਾ ਅਧਿਅਪਕ ਸਰਕਾਰੀ ਪ੍ਰਾਇਮਰੀ ਸਕੂਲ ਸਾਦਿਕ ਦੇ ਅਧਿਆਪਕ ਜਸਵਿੰਦਰ ਔਲਖ( ਫਰੀਦਕੋਟ) ਵੱਲ੍ਹੋਂ ਬਾਖੂਬੀ ਨਿਭਾਈ ਗਈ।























