ਕਿਸਾਨਾਂ ਨੂੰ ਨਹੀਂ ਮਿਲੀ ਸੰਸਦ ਜਾਣ ਦੀ ਆਗਿਆ
ਕਿਸਾਨ 200 ਦੇ ਜੱਥੇ ‘ਚ ਜੰਤਰ ਮੰਤਰ ਤੇ ਜਾ ਕੇ ਕਰਨਗੇ ਪ੍ਰਦਰਸ਼ਨ
ਕੋਰੋਨਾ ਦੇ ਨਿਯਮਾਂ ਦੀ ਕਰਨੀ ਪਵੇਗੀ ਪਾਲਣਾ

ਚੰਡੀਗੜ੍ਹ,21 ਜੁਲਾਈ(ਵਿਸ਼ਵ ਵਾਰਤਾ) ਸੰਸਦ ਦੇ ਮਾਨਸੂਨ ਸ਼ੈਸਨ ਦੌਰਾਨ ਸੰਸਦ ਦਾ ਘਿਰਾਉ ਕਰਨ ਦਾ ਐਲਾਨ ਕਰ ਚੁੱਕੇ ਕਿਸਾਨਾਂ ਨੂੰ ਦਿੱਲੀ ਜਾ ਕੇ ਸੰਸਦ ਭਵਨ ਜਾਣ ਦੀ ਆਗਿਆ ਨਹੀਂ ਮਿਲੀ ਹੈ। ਸੂਤਰਾਂ ਅਨੁਸਾਰ ਕਿਸਾਨਾਂ ਅਤੇ ਦਿੱਲੀ ਪੁਲਿਸ ਵਿਚਕਾਰ ਜੰਤਰ ਮੰਤਰ ਤੇ ਜਾ ਕੇ ਪ੍ਰਦਰਸ਼ਨ ਕਰਨ ਦੀ ਸਹਿਮਤੀ ਬਣ ਗਈ ਹੈ। ਹੁਣ ਹਰ ਰੋਜ 200 ਕਿਸਾਨਾਂ ਦਾ ਜੱਥਾ ਦਿੱਲੀ ਪੁਲਿਸ ਦੀ ਹਾਜਰੀ ਵਿੱਚ ਜੰਤਰ ਮੰਤਰ ਜਾ ਕੇ ਪ੍ਰਦਰਸ਼ਨ ਕਰੇਗਾ। ਜੰਤਰ ਮੰਤਰ ਤੇ ਪ੍ਰਦਰਸ਼ਨ ਕਰਨ ਦਾ ਸਮਾਂ 11 ਵਜੇ ਸਵੇਰ ਤੋਂ ਸ਼ਾਮ 5 ਵਜੇ ਤੱਕ ਹੋਵੇਗਾ ਅਤੇ ਆਉਣ ਜਾਣ ਲਈ ਪੁਲਿਸ ਦੀਆਂ ਬੱਸਾਂ ਦਾ ਇਸਤੇਮਾਲ ਹੋਵੇਗਾ।






















