ਕਿਸਾਨ ਲਹਿਰ ਦੇ ਸ਼ਹੀਦ ਹਰਦੀਪ ਸਿੰਘ ਗਾਲਿਬ ਕਲਾਂ ਨੂੰ ਹਜ਼ਾਰਾਂ ਕਾਫਲਿਆਂ ਵੱਲੋਂ ਸ਼ਰਧਾਂਜਲੀ
ਹਰਦੀਪ ਸਿੰਘ ਗਾਲਿਬ ਦਾ ਕਿਸਾਨ ਸੰਘਰਸ਼ ਵਿੱਚ ਪਾਇਆ ਯੋਗਦਾਨ ਯਾਦ ਰਹੇਗਾ- ਧਨੇਰ,ਦੱਤ
ਲੁਧਿਆਣਾ, 24 ਅਪਰੈਲ : ਕਿਸਾਨ ਲਹਿਰ ਦੇ ਸ਼ਹੀਦ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਲਾ ਪ੍ਰਧਾਨ ਹਰਦੀਪ ਸਿੰਘ ਗਾਲਬ ਨਮਿਤ ਅੰਤਿਮ ਅਰਦਾਸ ਮੌਕੇ ਅੱਜ ਇਲਾਕੇ ਤੇ ਸੂਬੇ ਭਰ ਚੋਂ ਹਜਾਰਾਂ ਦੀ ਗਿਣਤੀ ਚ ਕਿਸਾਨ ਮਜ਼ਦੂਰ ਮਰਦ ਔਰਤਾਂ ਨੇ ਭਾਗ ਲੈ ਕੇ ਵਿਛੜੇ ਸਾਥੀ ਦੇ ਸ਼ਰਧਾਂਜਲੀ ਸਮਾਗਮ ‘ਚ ਭਾਗ ਲਿਆ। ਯਾਦ ਰਹੇ ਕਿ ਦਿੱਲੀ ਵਿੱਚ ਚੱਲੇ ਕਿਸਾਨ ਸੰਘਰਸ਼ ਦੌਰਾਨ ਕੈਂਸਰ ਜਿਹੀ ਨਾ ਮੁਰਾਦ ਬੀਮਾਰੀ ਦਾ ਸ਼ਿਕਾਰ ਹੋ ਲਗਭਗ ਡੇਢ ਸਾਲ ਜ਼ਿੰਦਗੀ ਮੌਤ ਦੀ ਲੜਾਈ ਲੜਦੇ ਰਹੇ ਕਿਸਾਨ ਆਗੂ ਹਰਦੀਪ ਸਿੰਘ ਗਾਲਬ ਬੀਤੀ 15 ਅਪ੍ਰੈਲ ਨੂੰ ਸਦਾ ਸਦਾ ਲਈ ਵਿਛੋੜਾ ਦੇ ਗਏ ਸਨ। ਅੱਜ ਪਿੰਡ ਗਾਲਬ ਕਲਾਂ ਵਿਖੇ ਅੰਤਮ ਅਰਦਾਸ ਉਪਰੰਤ ਹੋਏ ਸ਼ਰਧਾਂਜਲੀ ਸਮਾਗਮ ‘ਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ, ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ, ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ, ਸੂਬਾ ਵਿੱਤ ਸਕਤਰ ਰਾਮ ਸਿੰਘ ਮਟਰੋੜਾ, ਹਰੀਸ਼ ਨੱਢਾ,ਜਿਲਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ, ਜਿਲਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਕਿਸਾਨ ਆਗੂ ਹਰਦੀਪ ਗਾਲਬ ਨੇ ਲਗਾਤਾਰ ਦੋ ਦਹਾਕੇ ਦਿਨ ਰਾਤ ਇੱਕ ਕਰਕੇ ਲੁਧਿਆਣਾ ਜਿਲੇ ਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੂੰ ਖੜਾ ਕਰਨ, ਮਜ਼ਬੂਤ ਕਰਨ ‘ਚ ਕੁਲਵਕਤੀ ਵਾਂਗ ਦਿਨ ਰਾਤ ਇੱਕ ਹੋਕੇ ਕੰਮ ਕੀਤਾ। ਦਿੱਲੀ ਅੰਦੋਲਨ ਚ ਉਸ ਦਾ ਯੋਗਦਾਨ ਅਮੁੱਲ ਵਾਨ ਹੈ। ਹਰਦੀਪ ਦੇ ਵਿਛੋੜੇ ਨਾਲ ਸਚਮੁੱਚ ਇੱਕ ਹੋਣਹਾਰ ਸਿਆਸੀ ਤੌਰ ‘ਤੇ ਚੇਤੰਨ ਯੋਧਾ ਸਾਥੋਂ ਵਿਛੜ ਗਿਆ ਹੈ। ਇਸ ਸਮੇਂ ਸ਼ਰਧਾਂਜਲੀ ਭੇਂਟ ਕਰਦਿਆਂ ਇਨਕਲਾਬੀ ਕੇਂਦਰ,ਪੰਜਾਬ ਦੇ ਸੂਬਾ ਪ੍ਰਧਾਨ ਨਰਾਇਣ ਦੱਤ ਨੇ ਕਿਹਾ ਕਿ ਦੇਸ਼ ਭਰ ਚ ਕਿਰਤੀ ਲੋਕਾਂ ਦੀ ਅਸਲ ਮੁਕਤੀ ਲਈ ਚਲ ਰਹੇ ਕਿਰਤੀ ਸੰਘਰਸ਼ ਨਾਲ ਜੁੜੇ ਹਰਦੀਪ ਗਾਲਬ ਅਸਲ ‘ਚ ਇਨਕਲਾਬੀ ਲਹਿਰ ਦੇ ਜੰਗਜੂ ਸਿਪਾਹੀ ਸਨ। ਕਿਸਾਨ ਆਗੂਆਂ ਗੁਰਦੇਵ ਸਿੰਘ ਮਾਂਗੇਵਾਲ, ਦਰਸ਼ਨ ਸਿੰਘ ਉੱਗੋਕੇ, ਗੁਲਜ਼ਾਰ ਸਿੰਘ ਕੱਬਰ ਵੱਛਾ, ਬਲਦੇਵ ਸਿੰਘ ਭਾਈਰੂਪਾ, ਕਰਮ ਸਿੰਘ ਬਲਿਆਲ,ਸੁਖਵਿੰਦਰ ਸਿੰਘ ਹੰਬੜਾਂ, ਸਰਬਜੀਤ ਸਿੰਘ ਸੁਧਾਰ, ਸੁਰਿੰਦਰ ਸ਼ਰਮਾਂ,ਜਗਤਾਰ ਸਿੰਘ ਦੇਹੜਕਾ,ਧਰਮ ਸਿੰਘ ਸੂਜਾਪੁਰ, ਹਰਦੇਵ ਸਿੰਘ ਸੰਧੂ ਮਹਿੰਦਰ ਸਿੰਘ ਸਿੱਧਵਾਂ ਐਡਵੋਕੇਟ, ਦਰਸ਼ਨ ਸਿੰਘ ਗਾਲਬ,ਰਘਬੀਰ ਸਿੰਘ ਬੈਨੀਪਾਲ, ਤਰਲੋਚਨ ਸਿੰਘ ਝੋਰੜਾਂ, ਗੁਰਮੇਲ ਸਿੰਘ ਰੂਮੀ, ਤਰਨਜੀਤ ਸਿੰਘ ਕੂਹਲੀ,ਰਾਜਬੀਰ ਸਿੰਘ ਘੁਡਾਣੀ, ਸੁਖਦੇਵ ਲਹਿਲ, ਸਤਬੀਰ ਸਿੰਘ ਬੋਪਾਰਾਏ ਮਦਨ ਸਿੰਘ, ਹਰਕੇਸ਼ ਚੌਧਰੀ, ਧਰਮਪਾਲ ਸਿੰਘ ਰੋੜੀਕਪੂਰਾ,ਕਰਮਜੀਤ ਸਿੰਘ ਚੈਨਾ, ਗੁਰਪ੍ਰੀਤ ਸਿੱਧਵਾਂ, ਪਰਮਿੰਦਰ ਸਿੰਘ ਗਾਲਿਬ, ਜਗਨ ਨਾਥ ਸੰਘਰਾਓ, ਬਚਿੱਤਰ ਸਿੰਘ ਜਨੇਤਪੁਰਾ ਨੇ ਵੀ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਸਾਥੀ ਹਰਦੀਪ ਦੇ ਅਧੂਰੇ ਕਾਰਜ ਨੂੰ ਪੂਰਾ ਕਰਨ ਲਈ ਅਸੀਂ ਦਿਨ ਰਾਤ ਇੱਕ ਕਰਾਂਗੇ।ਇਸ ਸਮੇਂ ਇੱਕ ਮਤੇ ਰਾਹੀਂ ਸਰਕਾਰੀ ਹਦਾਇਤਾਂ ਮੁਤਾਬਿਕ ਸ਼ਹੀਦ ਹਰਦੀਪ ਦੇ ਪਰਿਵਾਰ ਦੇ ਮੈਂਬਰਾਂ ਨੂੰ ਮੁਆਵਜ਼ਾ, ਸਰਕਾਰੀ ਨੋਕਰੀ, ਕਰਜ਼ੇ ਰੱਦ ਕਰਨ ਦੀ ਜ਼ੋਰਦਾਰ ਮੰਗ ਕੀਤੀ ਹੈ। ਸੂਬਾ ਕਮੇਟੀ ਵੱਲੋਂ ਹਰਦੀਪ ਗਾਲਿਬ ਦੇ ਪਰਿਵਾਰ ਕੁਲਵੰਤ ਸਿੰਘ,ਗੁਰਬਾਜ ਸਿੰਘ,ਸੁਖਵੰਤ ਕੌਰ, ਹਰਬੰਸ ਕੌਰ ਦਾ ਜਥੇਬੰਦੀ ਵੱਲੋਂ ਬੈਜ ਅਤੇ ਸਿਰੋਪਾਓ ਨਾਲ ਸਨਮਾਨ ਕੀਤਾ ਗਿਆ।























