ਮਾਨਸਾ, 1 ਜੂਨ (ਵਿਸ਼ਵ ਵਾਰਤਾ)- ਸ਼ਹਿਰ ਮਾਨਸਾ ਵਿਖੇ ਇੱਕ ਕਿਸਾਨ ਨੇ ਗੱਡੀ ਹੇਠਾਂ ਆਕੇ ਅਤੇ ਪਿੰਡ ਹੋਡਲਾ ਕਲਾਂ ਵਿਖੇ ਇੱਕ ਲੜਕੀ ਨੇ ਫਾਹਾ ਲੈਕੇ ਖੁਦਕੁਸ਼ੀ ਕਰ ਲਈ ਹੈ। ਦੋਵਾਂ ਮਾਮਲਿਆਂ ਵਿਚ ਪੁਲੀਸ ਨੇ ਆਪਣੀ ਕਾਰਵਾਈ ਕਰਨ ਤੋਂ ਬਾਅਦ ਲਾਸ਼ਾਂ ਵਾਰਸਾਂ ਹਵਾਲੇ ਕਰ ਦਿੱਤੀਆਂ ਹਨ।
ਸ਼ੁੱਕਰਵਾਰ ਨੂੰ ਸ਼ਹਿਰ ਦੇ ਓਵਰ ਬਿ®ਜ ਲਾਗੇ ਪਿੰਡ ਮਾਖਾ ਦੇ ਕਿਸਾਨ ਮਿੱਠੂ ਸਿੰਘ (60) ਪੁੱਤਰ ਗੋਬਿੰਦ ਸਿੰਘ ਕੋਲ ਇੱਕ ਕਿੱਲਾ ਜ਼ਮੀਨ ਸੀ ਅਤੇ ਬਾਕੀ ਜ਼ਮੀਨ ਉਹ ਠੇਕੇ ’ਤੇ ਲੈਕੇ ਵਾਹੀ ਕਰਦਾ ਸੀ। ਪਿਛਲੇ ਵਰ੍ਹੇ ਉਸ ਦਾ ਨਰਮਾ ਮਰ ਗਿਆ ਸੀ। ਮਿਹਨਤ ਦੇ ਬਾਵਜੂਦ ਇਸ ਵਾਰ ਹਾੜ੍ਹੀ *ਚੋਂ ਵੀ ਕੁਝ ਪੱਲੇ ਨਾ ਪਿਆ। ਇਸ ਤੋਂ ਪ®ੇਸ਼ਾਨ ਉਸ ਨੇ ਗੱਡੀ ਹੇਠਾਂ ਆਕੇ ਖੁਦਕੁਸ਼ੀ ਕਰ ਲਈ। ਰੇਲਵੇ ਪੁਲੀਸ ਚੌਂਕੀ ਮਾਨਸਾ ਦੇ ਇੰਚਾਰਜ ਜਗਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਆਪਣੀ ਕਾਰਵਾਈ ਕਰਨ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।
ਇਸੇ ਤਰ੍ਹਾਂ ਪਿੰਡ ਹੋਡਲਾ ਕਲਾਂ ਵਿਖੇ 18 ਸਾਲਾ ਲੜਕੀ ਦੀਪਮਾਲਾ ਨੇ ਮਾਨਸਿਕ ਪ®ੇਸ਼ਾਨੀ ਦੇ ਚੱਲਦਿਆਂ ਘਰ ਵਿਚ ਫਾਹਾ ਲੈਕੇ ਆਪਣੀ ਜਾਨ ਦੇ ਦਿੱਤੀ ਹੈ। ਥਾਣਾ ਭੀਖੀ ਦੇ ਮੁਖੀ ਅੰਗਰੇਜ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਇਸ ’ਤੇ 174 ਦੀ ਕਾਰਵਾਈ ਕਰਨ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।
ਫੋਟੋ ਕੈਪਸ਼ਨ: ਮ੍ਰਿਤਕ ਕਿਸਾਨ ਮਿੱਠੂ ਸਿੰਘ ਦੀ ਫਾਈਲ ਫੋਟੋ।