ਕਿਸਾਨ ਨੇਤਾ ਰਾਕੇਸ਼ ਟਿਕੈਤ ਤੇ ਹਮਲੇ ਦੇ ਵਿਰੋਧ ਵਿੱਚ ਕੇਐਮਪੀ ਤੇ ਕਿਸਾਨਾਂ ਨੇ ਲਗਾਇਆ ਜਾਮ
ਕਿਸਾਨਾਂ ਨੇ ਕੇਂਦਰ ਸਰਕਾਰ ਤੇ ਲਗਾਇਆ ਆਰੋਪ

ਚੰਡੀਗੜ੍ਹ, 3 ਅਪ੍ਰੈਲ (ਵਿਸ਼ਵ ਵਾਰਤਾ)- ਕਿਸਾਨ ਨੇਤਾ ਰਾਕੇਸ਼ ਟਿਕੈਤ ਤੇ ਰਾਜਸਥਾਨ ਦੇ ਅਲਵਰ ਵਿਚ ਹਮਲਾ ਹੋਣ ਨਾਲ ਕੁੰਡਲੀ ਬਾਰਡਰ ਤੇ ਕਿਸਾਨ ਭੜਕ ਉਠੇ । ਕਿਸਾਨਾਂ ਨੇ ਹਮਲੇ ਦੇ ਵਿਰੋਧ ਵਿੱਚ ਸ਼ੁੱਕਰਵਾਰ ਸ਼ਾਮ ਨੂੰ ਕੇਐਮਪੀ ਤੇ ਪਹੁੰਚ ਕੇ ਜਾਮ ਲਗਾ ਦਿੱਤਾ। ਇਥੇ ਕਿਸਾਨਾਂ ਨੇ ਕਰੀਬ ਇੱਕ ਘੰਟੇ ਤੱਕ ਜਾਮ ਲਗਾ ਕੇ ਰੱਖਿਆ। ਕਿਸਾਨਾਂ ਨੇ ਆਰੋਪ ਲਗਾਇਆ ਕਿ ਰਾਕੇਸ਼ ਟਿਕੈਤ ਤੇ ਕੇਂਦਰ ਸਰਕਾਰ ਨੇ ਹਮਲਾ ਕਰਵਾਇਆ ਹੈ। ਜਿਸ ਨਾਲ ਕੇਐਮਪੀ ਤੇ ਕੇਜੀਪੀ ਤੇ ਵਾਹਨਾਂ ਦੀ ਲੰਬੀ ਲਾਇਨ ਲੱਗ ਗਈ। ਇਸ ਦਾ ਪਤਾ ਲੱਗਣ ਤੇ ਕਿਸਾਨ ਨੇਤਾ ਉਥੇ ਪਹੁੰਚੇ ਅਤੇ ਜਾਮ ਲਗਾ ਕੇ ਬੈਠੇ ਕਿਸਾਨਾਂ ਨੂੰ ਸਮਝਾ ਕੇ ਸ਼ਾਂਤ ਕੀਤਾ। ਇਸ ਘਟਨਾ ਨੂੰ ਰਣਨੀਤੀ ਬਣਾ ਕੇ ਵਿਰੋਧ ਕਰਨ ਦੀ ਗੱਲ ਕਹੀ ਗਈ, ਜਿਸ ਤੋਂ ਬਾਅਦ ਕਿਸਾਨਾਂ ਨੇ ਜਾਮ ਖੋਲਿਆ ਤੇ ਆਵਾਜਾਈ ਬਹਾਲ ਹੋ ਗਈ।






















