ਹੁਸ਼ਿਆਰਪੁਰ 24 ਸਤੰਬਰ ( ਵਿਸ਼ਵ ਵਾਰਤਾ )-ਅੱਜ ਹੁਸ਼ਿਆਰਪੁਰ ਵਿਖੇ ਸਮੂਹ ਕਿਸਾਨ ਜਥੇਬੰਦੀਆ ਦੀ ਇੱਕ ਵਿਸ਼ੇਸ਼ ਮੀਟਿੰਗ ਸ਼ਹੀਦ ਊਧਮ ਸਿੰਘ ਪਾਰਕ ਵਿਖੇ ਹੋਈ।ਜਿਸ ਵਿੱਚ 25 ਸਤੰਬਰ ਦੇ ਬੰਦ ਦੀਆਂ ਤਿਆਰੀਆਂ ਸੰਬੰਧੀ ਜਾਇਜਾ ਲਿਆ ਗਿਆ।ਕਿਸਾਨ ਜਥੇਬੰਦੀਆ ਵੱਲੋਂ ਕਿਸਾਨ ਵਿਰੋਧੀ ਖੇਤੀਬਾੜੀ ਆਰਡੀਨੈਂਸ ਅਤੇ ਬਿਜਲੀ ਸੋਧ ਬਿੱਲ 2020 ਦੇ ਵਿਰੋਧ ਵਿੱਚ ਹੁਸ਼ਿਆਰਪੁਰ ਦੇ ਸਮੁੱਚੇ ਕਸਬਿਆ ਟਾਂਡਾ, ਦਸੂਹਾ, ਮੁਕੇਰੀਆ,ਗੜਦੀਵਾਲਾ,ਹਰਿਆਣਾ,ਬੱਲੋਵਾਲ,ਸ਼ਾਮ ਚੁਰਾਸੀ, ਮਹਿਟੀਆਣਾ,ਤੇ ਪੁਰਹੀਰਾ ਬਾਈਪਾਸ ਚੌਕ ਆਦਿ ਵਿੱਚ ਮੁਕੰਮਲ ਤਿਆਰੀਆਂ ਕਰ ਲਈਆ ਗਈਆ ਹਨ।ਇਸ ਮੌਕੇ ਆਗੂਆਂ ਨੇ ਦੁਕਾਨਦਾਰਾਂ ਤੇ ਸ਼ਹਿਰ ਵਾਸੀਆ ਨੂੰ ਇਸ ਬੰਦ ਨੂੰ ਕਾਮਯਾਬ ਕਰਨ ਲਈ ਸਹਿਯੋਗ ਕਰਨ ਦੀ ਅਪੀਲ ਕੀਤੀ।ਆਗੂਆਂ ਨੇ ਸਮਾਜ ਦੇ ਸਮੂਹ ਵਰਗਾਂ ਨੂੰ ਕਿਸਾਨਾਂ ਦੇ ਸਮਰਥਨ ਵਿੱਚ ਰਾਜਨੀਤੀ ਤੋਂ ਉਪਰ ਉਠ ਕੇ ਪੰਜਾਬ ਬੰਦ ਨੂੰ ਸਫਲ ਕਰਨ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ ।ਇਸ ਮੌਕੇ ਵਿਸ਼ੇਸ਼ ਤੌਰ ਮਨਜੀਤ ਸਿੰਘ ਰਾਏ,ਹਰਪਾਲ ਸਿੰਘ ਸੰਘਾ, ਜਗਤਾਰ ਸਿੰਘ ਭਿੰਡਰ, ਮਾਸਟਰ ਦਵਿੰਦਰ ਸਿੰਘ ਕੱਕੋ,ਗੁਰਦੀਪ ਸਿੰਘ ਖੁਣ ਖੁਣ,ਹਰਵਿੰਦਰ ਸਿੰਘ ਹਰਮੋਇਆ,ਗੁਰਨਾਮ ਸਿੰਘ ਸਿੰਗੜੀਵਾਲਾ,ਮਹਿੰਦਰ ਸਿੰਘ ਹੁਕੜਾ,ਸੁਰਿੰਦਰ ਸਿੰਘ ਬਡਲਾ ਆਦਿ ਹਾਜ਼ਰ ਸਨ ।