ਕਿਸਾਨ ਜੱਥੇਬੰਦੀਆਂ ਨੇ ਸਕੂਲ ਖੁੱਲ੍ਹਵਾਉਣ ਲਈ ਦਿੱਤਾ ਧਰਨਾ
ਚੰਡੀਗੜ੍ਹ,7 ਫਰਵਰੀ (ਵਿਸ਼ਵ ਵਾਰਤਾ)- ਪੰਜਾਬ ਦੀਆਂ 23 ਕਿਸਾਨ ਜਥੇਬੰਦੀਆਂ ਦੇ ਸੱਦੇ ਤਹਿਤ ਅੱਜ ਇਕੱਠੇ ਹੋਏ ਸੈਂਕੜੇ ਕਿਸਾਨ ਮਰਦ ਔਰਤਾਂ ਨੇ ਬੁਢਲਾਡਾ ਦੇ ਆਈ.ਟੀ.ਆਈ ਚੌਕ ਵਿਚ ਰੋਹ ਭਰਪੂਰ ਧਰਨਾ ਦੇ ਕੇ ਦੋ ਘੰਟੇ ਲਈ ਮੁਕੰਮਲ ਆਵਾਜਾਈ ਠੱਪ ਕੀਤੀ ਗਈ। ਉਨ੍ਹਾਂ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ ਕਰੌਨਾ ਦੀ ਮਹਾਮਾਰੀ ਦੇ ਨਾਂਅ ਤੇ ਲੰਬੇ ਸਮੇ ਤੋਂ ਬੰਦ ਕੀਤੇ ਵਿਦਿਅਕ ਅਦਾਰੇ ਤੁਰੰਤ ਖੋਲੇ ਜਾਣ। ਵਿਦਿਆਰਥੀਆ ਨੂੰ ਪੜਾਈ ਤੋ ਵਾਝੇ ਕਰਨ ਦੀ ਵੱਡੀ ਸਾਜਿਸ਼ ਅਧੀਨ ਇਹ ਅਦਾਰੇ ਬੰਦ ਕੀਤੇ ਹੋਏ ਹਨ। ਜਦੋ ਕਿ ਚੌਣ ਦੇ ਦਬਾਅ ਹੇਠ ਸਰਕਾਰ ਨੇ ਛੇਵੀਂ ਜਮਾਤ ਤੋ ਉਪਰ ਸਕੂਲ ਕਾਲਜ ਖੋਲਣ ਦਾ ਫੈਸਲਾ ਕੀਤਾ ਹੈ। ਪ੍ਰੰਤੂ ਪੰਜਵੀ ਤੱਕ ਅਜੇ ਵੀ ਬੰਦ ਕੀਤੇ ਹੋਏ ਹਨ। ਜਿੰਨਾ ਦੇ ਖੌਲਣ ਤੱਕ ਸੰਘਰਸ ਜਾਰੀ ਰੱਖਣ ਦਾ ਐਲਾਨ ਜਥੇਬੰਦੀਆਂ ਵੱਲੋ ਕੀਤਾ ਗਿਆ। ਅੱਜ ਦੇ ਇਸ ਇਕੱਠ ਸਮੇਂ ਬੁਲਾਰਿਆ ਨੇ ਕਿਹਾ ਕਿ ਲੁਟੇਰੀ ਜਮਾਤ ਦੀ ਵਿਦਿਆ ਖੋਹਣ ਦੀ ਨੀਤੀ ਲੋਕਾਂ ਨੂੰ ਮਾਨਸਿਕ ਤੌਰ ਤੇ ਗੁਲਾਮ ਰੱਖਣ ਦੀ ਚਾਲ ਹੈ ਉਸਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਆਗੂ ਕੁਲਵੰਤ ਸਿੰਘ ਕਿਸ਼ਨਗੜ੍ਹ ਬਲਾਕ ਵਿੱਤ ਸਕੱਤਰ ਦਰਸ਼ਨ ਸਿੰਘ ਗੁਰਨੇ ਕਲਾਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਕੁਲਦੀਪ ਸਿੰਘ ਚੱਕ ਭਾਈਕੇ ਜਿਲ੍ਹਾ ਆਗੂ ਜਰਨੈਲ ਸਿੰਘ ਸਤੀਕੇ ਜਮਹੂਰੀ ਕਿਸਾਨ ਸਭਾ ਦੇ ਜਿਲ੍ਹਾ ਪ੍ਰਧਾਨ ਅਮਰੀਕ ਸਿੰਘ ਫਫੜੇ ਭਾਈਕੇ ਜਿਲਾ ਕਮੇਟੀ ਮੈਬਰ ਧੰਨਾ ਸਿੰਘ ਟਾਹਲੀਆ। ਬਲਾਕ ਸੀਨੀਅਰ ਮੀਤ ਪ੍ਰਧਾਨ ਨਛੱਤਰ ਸਿੰਘ ਅਹਿਮਦਪੁਰ, ਬਲ਼ਦੇਵ ਸਿੰਘ ਪਿਪਲੀਆ, ਦਰਸਨ ਸਿੰਘ ਮਾਨ, ਮਾਸਟਰ Wਪਿੰਦਰਜੀਤ ਸਿੰਘ। ਸ਼ਿੰਗਾਰਾ ਸਿੰਘ ਦੋਦੜਾ, ਤੇਜਰਾਮ ਅਹਿਮਦਪੁਰ ਆਦਿ ਆਗੂ ਹਾਜ਼ਰ ਸਨ।
























