ਕਿਸਾਨ ਆਗੂ ਰਾਮ ਸਿੰਘ ਭੈਣੀ ਬਾਘਾ ਨੂੰ ਸਦਮਾ
ਸੱਸ ਮਾਤਾ ਦਾ ਦੇਹਾਂਤ

ਮਾਨਸਾ 11 ਅਗਸਤ( ਵਿਸ਼ਵ ਵਾਰਤਾ )-ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੂੰ ਅੱਜ ਉਸ ਵੇਲੇ ਭਾਰੀ ਸਦਮਾ ਪੁੱਜਿਆ, ਜਦੋਂ ਉਨ੍ਹਾਂ ਦੀ ਸੱਸ ਮਾਤਾ ਸ੍ਰੀਮਤੀ ਸ਼ਿੰਦਰ ਕੌਰ (65) ਦਾ ਦੇਹਾਂਤ ਹੋ ਗਿਆ।ਉਹ ਕੈਂਸਰ ਦੀ ਨਾਮੁਰਾਦ ਬਿਮਾਰੀ ਤੋਂ ਪੀੜਤ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਸ਼ਾਮ ਨੂੰ ਕਰ ਦਿੱਤਾ ਗਿਆ ਹੈ ਅਤੇ ਅੰਤਿਮ ਅਰਦਾਸ 13 ਅਗਸਤ ਫੁੱਲਾਂ ਦੀ ਰਸਮ ਮੌਕੇ ਹੀ ਕੋਟਕਪੂਰਾ ਵਿਖੇ ਕਰਨ ਦਾ ਪਰਿਵਾਰ ਵਲੋਂ ਨਿਰਣਾ ਲਿਆ ਗਿਆ ਹੈ। ਪਰਿਵਾਰ ਵੱਲੋਂ ਸਾਰਿਆਂ ਨੂੰ ਮਾਤਾ ਜੀ ਸਬੰਧੀ ਸ਼ਰਧਾਂਜਲੀ ਆਪੋ-ਆਪਣੇ ਘਰਾਂ ਵਿਚ ਹੀ ਦੇਣ ਦੀ ਬੇਨਤੀ ਕੀਤੀ ਗਈ ਹੈ।






















