ਕਿਸਾਨ ਆਗੂਆਂ ਦੀ ਅਮਿਤ ਸ਼ਾਹ ਨਾਲ ਅਹਿਮ ਮੀਟਿੰਗ ਅੱਜ
ਮਿਲਣ ਜਾ ਰਹੇ ਆਗੂਆਂ ਵਿੱਚ 9 ਆਗੂ ਪੰਜਾਬ ਅਤੇ 4 ਦੂਜੇ ਰਾਜਾਂ ਨਾਲ ਸਬੰਧਤ
ਪੰਜਾਬ ਵੱਲੋਂ ਜਾ ਰਹੇ ਆਗੂਆਂ ਵਿੱਚੋਂ ਜਿਲ੍ਹਾ ਮਾਨਸਾ ਦੇ

ਚੰਡੀਗੜ 8 ਦਸੰਬਰ ( ਵਿਸ਼ਵ ਵਾਰਤਾ )- ਕਿਸਾਨ ਅੰਦੋਲਨ ਦੇ ਹੱਲ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਬੁਲਾਈ ਅੱਜ ਅਹਿਮ ਮੀਟਿੰਗ ਵਿੱਚ 13 ਕਿਸਾਨ ਆਗੂ ਹਿੱਸਾ ਲੈ ਰਹੇ ਹਨ ।ਇਸ ਵਿੱਚ ਵਿੱਚ 9 ਆਗੂ ਪੰਜਾਬ ਅਤੇ 4 ਦੂਜੇ ਰਾਜਾਂ ਦੇ ਕਿਸਾਨ ਜਥੇਬੰਦੀਆਂ ਨਾਲ ਸਬੰਧਤ ਹਨ । ਅੱਜ ਸ਼ਾਮ 7 ਵਜੇ ਅਮਿਤ ਸ਼ਾਹ ਨਾਲ ਮੀਟਿੰਗ ਵਿੱਚ ਬਲਬੀਰ ਸਿੰਘ ਰਾਜੇਵਾਲ ,ਰੁਲਦੂ ਸਿੰਘ ਮਾਨਸਾ , ਬੋਗ ਸਿੰਘ ਮਾਨਸਾ , ਡਾ ਦਰਸ਼ਨ ਪਾਲ , ਰਾਕੇਸ਼ ਟਕੈਟ,ਗੁਰਨਾਮ ਸਿੰਘ ,ਸ਼ਿਵ ਕੁਮਾਰ ਕੱਕਾ ਜੀ , ਮਨਜੀਤ ਸਿੰਘ ਰਾਏ , ਬੂਟਾ ਸਿੰਘ ਬੁਰਜਗਿੱਲ , ਹਰਿੰਦਰ ਸਿੰਘ ਲੱਖੋਵਾਲ ,ਕੁਲਵੰਤ ਸਿੰਘ ਸੰਧੂ ਹੋਰਨਾਂ ਤੋਂ ਇਲਾਵਾ ਸ਼ਾਮਿਲ ਹੋਣਗੇ ਕੇਂਦਰੀ ਖੇਤੀਬਾੜ੍ਹੀ ਮੰਤਰੀ ਸ਼੍ਰੀ ਤੋਮਰ ਵੀ ਹਾਜ਼ਿਰ ਹੋਣਗੇ ।





















