ਇਤਿਹਾਸਕ ਕਿਸਾਨ ਅੰਦੋਲਨ
ਕਿਸਾਨ ਅੱਜ ਮਨਾਉਣਗੇ ਸੰਪੂਰਨ ਕ੍ਰਾਂਤੀ ਦਿਵਸ

ਦਿੱਲੀ ,5ਜੂਨ(ਵਿਸ਼ਵ ਵਾਰਤਾ) ਖੇਤੀਬਾੜੀ ਕਾਨੂੰਨਾਂ ਦੇ ਆਰਡੀਨੈਂਸ ਵਜੋਂ ਘੋਸ਼ਿਤ ਇਕ ਸਾਲ ਪੂਰੇ ਹੋਣ ‘ਤੇ ਕਿਸਾਨ ਅੱਜ ਸੰਪੂਰਨ ਕ੍ਰਾਂਤੀ ਦਿਵਸ ਮਨਾਉਣਗੇ।
ਜ਼ਿਕਰਯੋਗ ਹੈ ਕਿ ਕੇਂਦਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਕਿਸਾਨਾਂ ਦਾ ਅੰਦੋਲਨ ਕਰੀਬ 7 ਮਹੀਨੇ ਤੋਂ ਲਗਾਤਾਰ ਜਾਰੀ ਹੈ। ਕਿਸਾਨ ਲਗਾਤਾਰ ਦਿੱਲੀ ਦੀਆਂ ਸਰਹੱਦਾਂ ਤੇ ਡਟੇ ਹੋਏ ਹਨ। ਉਹ ਅੱਤ ਦੀ ਸਰਦੀ, ਹਨ੍ਹੇਰੀ ਅਤੇ ਮੀਂਹ ਝੱਲਣ ਦੇ ਬਾਵਜੂਦ ਡਟੇ ਰਹੇ ਅਤੇ ਹੁਣ ਅੱਤ ਦੀ ਗਰਮੀ ਵਿੱਚ ਵੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਡਟੇ ਹੋਏ ਹਨ।






















