ਕਿਸਾਨ ਅੰਦੋਲਨ ਨੇ ਦੋ ਹੋਰ ਕਿਸਾਨਾਂ ਦੀ ਲਈ ਜਾਨ -ਵਾਪਰੇ ਹਾਦਸੇ ਵਿਚ ਦੋ ਜਖਮੀ ਵੀ ਹੋਏ

ਬਠਿੰਡਾ 17 ਫਰਵਰੀ ( ਕੁਲਬੀਰ ਬੀਰਾ ) ਅੱਜ ਦਿੱਲੀ ਮੋਰਚੇ ਤੋਂ ਬਠਿੰਡਾ ਜ਼ਿਲੇ ਦੇ ਪਿੰਡ ਘੁੱਦਾ ਦੇ ਵਾਪਸ ਆ ਰਹੇ ਟਰੈਕਟਰ ਟਰਾਲੀ ਤੇ ਕਿਸਾਨਾਂ ਦਾ ਸਵੇਰੇ ਸੰਘਣੀ ਧੁੰਦ ਕਾਰਨ ਬਸ ਨਾਲ ਐਕਸੀਡੈਂਟ ਹੋ ਗਿਆ ਜਿਸ ਦੌਰਾਨ ਦੋ ਕਿਸਾਨ ਗੁਰਦਾਸ ਸਿੰਘ ( 68 ) ਅਤੇ ਅਜੈਬ ਸਿੰਘ ( 62 ) ਸ਼ਹੀਦ ਹੋ ਗਏ ਜਦੋਂ ਕੇਰੇਸ਼ਮ ਸਿੰਘ ਅਤੇ ਰਾਮ ਕੁਮਾਰ ਜ਼ਖ਼ਮੀ ਹੋ ਗਏ ।ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਮੋਠੂ ਸਿੰਘ ਕੋਟੜਾ ਅਤੇ ਬਲਾਕ ਸੰਗਤ ਦੇ ਆਗੂ ਅਜੈ ਪਾਲ ਸਿੰਘ ਘੁੱਦਾ ਨੇ ਕਿਹਾ ਕਿ ਇਹਨਾਂ ਕਿਸਾਨਾਂ ਦੀ ਮੌਤ ਦੇ ਜ਼ਿੰਮੇਵਾਰ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਿਆਂਦੇ ਖੇਤੀ ਵਿਰੋਧੀ ਕਾਲੇ ਕਾਨੂੰਨ ਹਨ। ਉਨਾਂ ਇਸ ਮੰਦਭਾਗੀ ਘਟਨਾ ਤੇ ਅਫਸੋਸ ਜ਼ਾਹਰ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਕਿ ਦੋਨਾ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦਾ ਮੁਆਵਜ਼ਾ, ਇਕ ਇਕ ਜੀਅ ਨੂੰ ਸਰਕਾਰੀ ਨੌਕਰੀ ਅਤੇ ਪਰਿਵਾਰਾਂ ਸਿਰ ਚੜਿਆ ਕਰਜਾ ਮੁਆਫ ਕੀਤਾ ਜਾਵੇ।






















