ਇਸ ਸਮੇਂ ਦੀ ਵੱਡੀ ਖ਼ਬਰ
ਕਿਸਾਨ ਅੰਦੋਲਨ ਨੂੰ ਲੈ ਕੇ ਕੇਜਰੀਵਾਲ ਸਰਕਾਰ ਦਾ ਵੱਡਾ ਫੈਸਲਾ
ਆਵਾਜਾਈ ਵਿਭਾਗ ਨੂੰ ਵੱਡੇ ਨਿਰਦੇਸ਼ ਜਾਰੀ
ਕਿਸਾਨ ਅੰਦੋਲਨ ਵਿੱਚ ਦਿੱਲੀ ਪੁਲਿਸ ਦੀਆਂ ਡਿਊਟੀ ਵਿੱਚ ਭੇਜੀਆਂ ਗਈਆਂ ਬੱਸਾਂ ਨੂੰ ਵਾਪਿਸ ਮੁੜਨ ਦੇ ਨਿਰਦੇਸ਼ ਜਾਰੀ

ਚੰਡੀਗੜ੍ਹ, 4ਫਰਵਰੀ (ਵਿਸ਼ਵ ਵਾਰਤਾ)- ਕੇਜਰੀਵਾਲ ਸਰਕਾਰ ਨੇ ਦਿੱਲੀ ਪੁਲਿਸ ਦੀਆਂ ਡਿਊਟੀ ਵਿੱਚ ਭੇਜੀਆਂ ਗਈਆਂ ਡੀਟੀਸੀ ਬੱਸਾਂ ਨੂੰ ਡਿਪੂ ਵਿੱਚ ਤੁਰੰਤ ਮੁੜਨ ਦੇ ਆਦੇਸ਼ ਦਿੱਤੇ ਹਨ। ਇਹ ਸਾਰੀਆਂ ਬੱਸਾਂ ਕਿਸਾਨ ਅੰਦੋਲਨ ਵਿੱਚ ਆਵਾਜਾਈ ਦੇ ਲਈ ਅਲਗ-ਅਲਗ ਸੁਰੱਖਿਆ ਏਜੰਸੀਆਂ ਦੁਆਰਾ ਇਸਤੇਮਾਲ ਕੀਤੀਆਂ ਜਾ ਰਹੀਆਂ ਹਨ। ਆਵਾਜਾਈ ਵਿਭਾਗ ਦੇ ਮੁਤਾਬਕ, ਦਿੱਲੀ ਪੁਲਿਸ ਦੁਆਰਾ ਕਿਸਾਨ ਅੰਦੋਲਨ ਦੀ ਸ਼ੁਰੂਆਤ ਤੋਂ ਬਾਅਦ ਤੋਂ ਹੀ ਡੀਟੀਸੀ ਦੀਆਂ ਬੱਸਾਂ ਵੱਡੀ ਸੰਖਿਆਂ ਵਿੱਚ ਇਸਤੇਮਾਲ ਕੀਤੀਆਂ ਜਾ ਰਹੀਆਂ ਹਨ ਨਾਲ ਹੀ ਵਿਭਾਗ ਨੇ ਡੀਟੀਸੀ ਦੇ ਨਿਰਦੇਸ਼ ਦਿੱਤੇ ਹਨ ਕਿ ਬਿਨਾਂ ਸਰਕਾਰ ਦੀ ਇਜਾਜਤ ਤੋਂ ਦਿੱਲੀ ਪੁਲਿਸ ਨੂੰ ਬੱਸਾਂ ਨਾ ਦੇਣ। ਆਵਾਜਾਈ ਵਿਭਾਗ ਨੇ ਡੀਟੀਸੀ ਨੂੰ ਨਿਰਦੇਸ਼ ਦੇ ਕੇ ਦਿੱਲੀ ਪੁਲਿਸ ਨੂੰ ਦਿੱਤੀਆਂ ਗਈਆਂ 576 ਬੱਸਾਂ ਵਾਪਸ ਮੋੜਨ ਲਈ ਕਿਹਾ ਹੈ।






















