ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਪੁਆਧ ਇਲਾਕੇ ਵੱਲੋਂ 125 ਦਿਨਾਂ ਤੋਂ ਲਗਾਤਾਰ ਜਾਰੀ ਹੈ ਭੁੱਖ ਹੜਤਾਲ
ਚੰਡੀਗੜ੍ਹ, 9ਅਕਤੂਬਰ (ਵਿਸ਼ਵ ਵਾਰਤਾ)-ਇਤਿਹਾਸਕ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਸੋਹਾਣਾ ਗੁਰਦੁਆਰਾ ਸਿੰਘ ਸ਼ਹੀਦਾਂ ਦਰਸ਼ਨੀ ਡਿਉਡੀ ਦੇ ਨੇੜੇ ਪੁਆਧ ਇਲਾਕੇ ਦੇ ਸਹਿਯੋਗ ਨਾਲ ਲੜੀਵਾਰ ਭੁੱਖ ਹੜਤਾਲ ਦਾ 125ਵੇਂ ਦਿਨ ਵੀ ਜਾਰੀ ਹੈ।
ਅੱਜ ਇਸ ਭੁੱਖ ਹੜਤਾਲ ਵਿੱਚ ਸਿੱਖਿਆ ਵਿਭਾਗ ਪੰਜਾਬ ਦੇ ਮੌਜੂਦਾ ਅਤੇ ਸੇਵਾ ਮੁਕਤ ਕਰਮਚਾਰੀਆ ਅਤੇ ਅਧਿਕਾਰੀਆਂ ਵੱਲੋਂ ਸ਼ਮੂਲੀਅਤ ਕੀਤੀ ਗਈ ਹੈ। ਇਸ ਮੌਕੇ ਹਰਮਿੰਦਰ ਸਿੰਘ, ਮਹਿੰਦਰ ਸਿੰਘ, ਦਵਿੰਦਰ ਸਿੰਘ, ਅਮਨ ਪੂਨੀਆ ਅਤੇ ਸਮੂਹਪੁਆਧੀ ਇਲਾਕੇ ਦੇ ਲੋਕ ਹਾਜ਼ਰ ਸਨ। ਅੱਜ ਦੀ ਭੁੱਖ ਹੜਤਾਲ ਵਿੱਚ ਹਾਕਮ ਸਿੰਘ ਸਾਬਕਾ ਸੂਬਾ ਪ੍ਰਧਾਨ , ਜਸਵੀਰ ਸਿੰਘ ਗੋਸਲ, ਰਣਬੀਰ ਸਿੰਘ ਸੋਹਲ, ਪਰਮਿੰਦਰ ਸਿੰਘ ਢਿੱਲੋਂ, ਸੁਰਜੀਤ ਸਿੰਘ ਖੋਖਰ, ਰਣਜੀਤ ਸਿੰਘ ਧਨੋਆ ਸਾਬਕਾ ਸੂਬਾ ਪ੍ਰਧਾਨ ਸਾਇੰਸ ਟੀਚਰਜ ਐਸੋਸੀਏਸ਼ਨ ਪੰਜਾਬ , ਪ੍ਰੇਮ ਸਿੰਘ ਘੜੂੰਆ ਸਾਬਕਾ ਮੁੱਖ ਅਧਿਆਪਕ ਆਦਿ ਸ਼ਾਮਲ ਸਨ।