ਕਿਸਾਨ ਅੰਦੋਲਨ ਦੇ ਚਲਦਿਆਂ ਉਪ-ਮੁੱਖ ਮੰਤਰੀ ਚੌਟਾਲਾ ਨੇ ਕੇਂਦਰੀ ਮੰਤਰੀ ਗਡਕਰੀ ਨਾਲ ਕੀਤੀ ਮੁਲਾਕਾਤ
ਐਮਐਸਪੀ ਅਤੇ ਮੰਡੀ ਵਿਵਸਥਾ ਖਤਮ ਹੋਈ ਤਾਂ ਉਪ-ਮੁੱਖ ਮੰਤਰੀ ਪਦ ਤੋਂ ਦੇ ਦਵਾਂਗਾ ਅਸਤੀਫਾ
ਦਿੱਲੀ, 14ਦਸੰਬਰ(ਵਿਸ਼ਵ ਵਾਰਤਾ)- ਕਿਸਾਨ ਅੰਦੋਲਨ ਦੇ ਚਲਦਿਆਂ ਹਰਿਆਣਾ ਦੇ ਉਪ-ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਅਤੇ ਕੇਂਦਰੀ ਮੰਤਰੀਆਂ ਦੇ ਮੁਲਾਕਾਤ ਦੇ ਸਿਲਸਿਲਾ ਜਾਰੀ ਹੈ ਹੁਣ ਦੁਸ਼ਯੰਤ ਚੌਟਾਲਾ ਨੇ ਕੇਂਦਰੀ ਸੜਕ ਪਰਿਵਹਨ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕੀਤੀ ਹੈ, ਦੁਸ਼ਯੰਤ ਗਡਕਰੀ ਨੂੰ ਮਿਲਣ ਦਿੱਲੀ ਉਹਨਾਂ ਦੇ ਆਵਾਸ ਪਹੁੰਚੇ ਹਨ।
ਦੱਸ ਦੱਈਏ ਕਿ ਦੁਸ਼ਯੰਤ ਚੌਟਾਲਾ ਦਾ ਕਹਿਣਾ ਹੈ ਕਿ ਨਵੇਂ ਖੇਤੀ ਕਾਨੂੰਨਾਂ ਵਿੱਚੋਂ ਕਿਸਾਨਾਂ ਨੂੰ ਜਿਸ ਗੱਲ ਦਾ ਡਰ ਹੈ ਕਿ ਐਮਐਸਪੀ ਅਤੇ ਮੰਡੀ ਵਿਵਸਥਾ ਖਤਮ ਹੋ ਜਾਵੇਗੀ, ਜੇਕਰ ਇਸ ਤਰ੍ਹਾਂ ਹੁੰਦਾ ਹੈ ਤਾਂ ਉਹ ਹਰਿਆਣਾ ਦੇ ਉਪ ਮੁੱਖ ਮੰਤਰੀ ਦੇ ਪਦ ਤੋਂ ਅਸਤੀਫਾ ਦਿੰਦੇ ਹੋਏ ਬੀਜੇਪੀ ਤੋਂ ਅਲੱਗ ਹੋ ਜਾਣਗੇ।