ਕਿਸਾਨ ਅੰਦੋਲਨ ਦੇ ਕਾਰਨ ਫਿਰ ਤੋਂ ਹਰਿਆਣਾ ਦੀ ਰਾਜਨੀਤੀ ਗਰਮਾਈ
ਇਨੇਲੋ ਵਿਧਾਇਕ ਅਭੈ ਚੋਟਾਲਾ ਨੇ ਕਿਸਾਨਾਂ ਦੇ ਸਮਰਥਨ ਵਿੱਚ ਦਿੱਤਾ ਅਸਤੀਫਾ

ਚੰਡੀਗੜ੍ਹ, 13ਜਨਵਰੀ(ਵਿਸ਼ਵ ਵਾਰਤਾ)- ਹਰਿਆਣਾ ਵਿੱਚ ਕਿਸਾਨ ਅੰਦੋਲਨ ਨੂੰ ਲੈ ਕੇ ਚੱਲ ਰਹੀ ਸਿਆਸਤ ਫਿਰ ਤੋਂ ਗਰਮਾ ਗਈ ਹੈ। ਹਰਿਆਣਾ ਵਿਧਾਨ ਸਭਾ ਵਿੱਚ ਵਿਰੋਧੀ ਨੇਤਾ ਰਹਿ ਚੁੱਕੇ ਇਨੇਲੋ ਦੇ ਵਿਧਾਇਕ ਅਭੈ ਸਿੰਘ ਚੋਟਾਲਾ ਨੇ ਕਿਸਾਨਾਂ ਦੀਆਂ ਮੰਗਾਂ ਦੇ ਸਮਰਥਨ ਵਿੱਚ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ।
ਜਾਣਕਾਰੀ ਲਈ ਦੱਸ ਦੱਈਏ ਕਿ ਇਸ ਤੋਂ ਪਹਿਲਾਂ ਪ੍ਰਦੇਸ਼ ਵਿੱਚ ਸਾਰੇ ਵਿਰੋਧੀ ਰਾਜਨੀਤਿਕ ਦਲ ਕਿਸਾਨਾਂ ਦੇ ਹੱਕ ਦੀ ਆਵਾਜ਼ ਬੁਲੰਦ ਕਰ ਰਹੇ ਹਨ। ਸੱਤਾ ਧਿਰ ਨਾਲ ਜੁੜੇ ਸੋਮਵੀਰ ਸਾਂਗਵਾਨ ਅਤੇ ਜੋਗੀ ਰਾਮ ਸਿਹਾਗ ਸਮੇਤ ਕੁਝ ਵਿਧਾਇਕਾਂ ਨੇ ਬੋਰਡ ਅਤੇ ਨਿਗਮਾਂ ਦੇ ਚੇਅਰਮੈਨ ਪਦ ਛੋੜ ਦਿੱਤੇ ਹਨ। ਵਿਧਾਇਕ ਬਲਰਾਜ ਕੁੰਡੂ ਨੇ ਸਰਕਾਰ ਤੋਂ ਆਪਣਾ ਸਮਰਥਨ ਵਾਪਸ ਲੈਣ ਦਾ ਐਲਾਨ ਕਰ ਦਿੱਤਾ , ਪਰ ਵਿਧਾਨਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਦੀ ਪਹਿਲ ਸਿਰਫ ਵਿਧਾਇਕ ਅਭੈ ਚੋਟਾਲਾ ਨੇ ਕੀਤੀ ਹੈ। ਉਹਨਾਂ ਤੇ ਕੁਝ ਦਿਨ ਪਹਿਲਾਂ ਇਸ ਦੀ ਘੋਸ਼ਣਾ ਕੀਤੀ ਸੀ ਅਤੇ ਹੁਣ ਇਸ ਨੂੰ ਪੂਰਾ ਕਰ ਦਿੱਤਾ ਹੈ।






















