ਕਿਸਾਨ ਅੰਦੋਲਨ ਤੋਂ ਵੱਡੀ ਖਬਰ
ਕੇਂਦਰ ਸਰਕਾਰ ਵੱਲੋਂ 2ਸਾਲ ਲਈ ਖੇਤੀ ਕਾਨੂੰਨ ਸਸਪੈਂਡ ਕਰਨ ਦਾ ਸੁਝਾਅ ਪੇਸ਼
ਕਿਸਾਨਾਂ ਵੱਲੋਂ ਸੁਝਾਅ ਮੰਨਣ ਤੋਂ ਇਨਕਾਰ –ਕਾਨੂੰਨਾਂ ਨੂੰ ਵਾਪਸ ਲੈਣ ਤੋਂ ਘੱਟ ਕੋਈ ਸੁਝਾਅ ਨਹੀਂ ਮਨਜ਼ੂਰ-ਕਿਸਾਨ ਆਗੂ
10 ਵੇਂ ਗੇੜ ਦੀ ਮੀਟਿੰਗ ਵੀ ਰਹੀ ਬੇਸਿੱਟਾ
ਦੋਨਾਂ ਧਿਰਾਂ ਦਾ ਅੜੀਅਲ ਰਵੱਈਆ ਜਾਰੀ
ਨਾ ਕਿਸਾਨ ਆਗੂ ਪਿਛੇ ਹਟਣ ਨੂੰ ਤਿਆਰ , ਨਾ ਹੀ ਸਰਕਾਰ
ਨਵੀਂ ਦਿੱਲੀ, 20ਜਨਵਰੀ (ਵਿਸ਼ਵ ਵਾਰਤਾ) – ਕੇਂਦਰ ਸਰਕਾਰ ਅਤੇ ਕਿਸਾਨ ਆਗੂਆਂ ਵਿਚਕਾਰ ਹੋਈ 10ਵੇਂ ਗੇੜ ਦੀ ਮੀਟਿੰਗ ਵੀ ਬੇਸਿੱਟਾ ਰਹੀ । ਨਾ ਤਾਂ ਕਿਸਾਨ ਆਗੂ ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਸ ਕਰਵਾਉਣ ਦੀ ਮੰਗ ਤੋਂ ਪਿੱਛੇ ਹਟਣ ਨੂੰ ਤਿਆਰ ਹਨ, ਨਾ ਹੀ ਕੇਂਦਰ ਸਰਕਾਰ ਇਹਨਾਂ ਕਾਨੂੰਨਾਂ ਨੂੰ ਵਾਪਸ ਲੈਣ ਦੇ ਹੱਕ ਵਿੱਚ ਹੈ।