ਕਿਸਾਨ ਅੰਦੋਲਨ ਅਤੇ ਖੇਤੀ ਕਾਨੂੰਨਾਂ ਦੀ ਅਰਜੀ ਤੇ ਸੋਮਵਾਰ ਨੂੰ ਕਰਨਗੇ ਸੁਣਵਾਈ- ਚੀਫ਼ ਜਸਟਿਸ ਐਸ.ਏ.ਬੋਬਡੇ
ਕਿਹਾ ਹੁਣ ਤੱਕ ਹਾਲਾਤ ਵਿੱਚ ਨਹੀਂ ਹੋਇਆ ਕੋਈ ਸੁਧਾਰ

ਦਿੱਲੀ, 6ਜਨਵਰੀ(ਵਿਸ਼ਵ ਵਾਰਤਾ)- ਖੇਤੀ ਕਾਨੂੰਨਾਂ ਦੀ ਵਾਪਸੀ ਨੂੰ ਲੈ ਕੇ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ। ਇਸ ਵਿਚਕਾਰ ਭਾਰਤ ਦੇ ਚੀਫ਼ ਜਸਟਿਸ ਐਸ.ਏ.ਬੋਬਡੇ ਨੇ ਕਿਸਾਨ ਅੰਦੋਲਨ ਤੇ ਪ੍ਰਤੀਕ੍ਰਿਆ ਦਿੱਤੀ ਹੈ। ਸੁਪਰੀਮ ਕੋਰਟ ਦੇ ਚੀਫ ਜਸਟਿਸ ਐਸ.ਏ ਬੋਬਡੇ ਨਿ ਕਿਹਾ ਹੈ ਕਿ ਹੁਣ ਤੱਕ ਹਾਲਾਤ ਵਿੱਚ ਕੋਈ ਸੁਧਾਰ ਨਹੀਂ ਹੋਇਆ ਹੈ। ਅਸੀਂ ਹਾਲਾਤ ਸਮਝਦੇ ਹਾਂ ਅਤੇ ਚਾਹੁੰਦੇ ਹਾਂ ਕਿ ਗੱਲਬਾਤ ਨਾਲ ਮਾਮਲਾ ਸੁਲਝ ਜਾਵੇ। ਉਹਨਾਂ ਨੇ ਕਿਹਾ ਕਿ ਸੋਮਵਾਰ ਨੂੰ ਕੋਰਟ ਵਿੱਚ ਕਿਸਾਨ ਅੰਦੋਲਨ ਦੇ ਮਾਮਲੇ ਤੇ ਸੁਣਵਾਈ ਹੋਵੇਗੀ। ਸਰਕਾਰ ਵੱਲੋਂ ਸਾਲਿਸਿਟਰ ਜਨਰਲ ਤੁਸ਼ਾਰ ਮੇਹਤਾ ਅਤੇ ਅਟਾਰਨੀ ਜਨਰਲ ਕੇ.ਕੇ ਬੇਣੂਗੋਪਾਲ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਜਲਦੀ ਹੀ ਇਹ ਸਭ ਸਮਾਪਤ ਹੋਵੇਗਾ। ਸਰਕਾਰ ਨੇ ਸੁਣਵਾਈ ਟਾਲਣ ਦੀ ਅਪੀਲ ਕੀਤੀ ਹੈ। ਸਰਕਾਰ ਵੱਲੋਂ ਪੇਸ਼ ਹੋਏ ਸਾਲਿਸਿਟਰ ਜਨਰਲ ਤੁਸ਼ਾਰ ਮੇਹਤਾ ਨੇ ਕਿਹਾ, ਕਿਸਾਨਾਂ ਨਾਲ ਅਜੇ ਗੱਲਬਾਤ ਚੱਲ ਰਹੀ ਹੈ। ਇਸ ਲਈ ਕੋਰਟ ਨੂੰ ਇਸ ਮਾਮਲੇ ਤੇ ਸੁਣਵਾਈ ਦੇ ਲਈ ਟਲਣਾ ਚਾਹੀਦਾ ਹੈ।






















