ਕਿਸਾਨ ਅੰਦੋਲਨ ਅਤੇ ਖੇਤੀ ਕਾਨੂੰਨਾਂ ਤੇ ਅੱਜ ਫੈਸਲਾ ਸੁਣਾਵੇਗਾ ਸੁਪਰੀਮ ਕੋਰਟ
ਕਮੇਟੀ ਦੇ ਸਾਹਮਣੇ ਆਉਣ ਦਾ ਭਰੋਸਾ ਦੇਣ ਕਿਸਾਨ-ਸਰਕਾਰ
ਇਤਿਹਾਸਕ ਕਿਸਾਨ ਅੰਦੋਲਨ ਦਾ ਅੱਜ 47 ਵਾਂ ਦਿਨ
ਅਸੀਂ ਕਿਸੇ ਨੂੰ ਅੰਦੋਲਨ ਕਰਨ ਤੋਂ ਨਹੀਂ ਰੋਕ ਸਕਦੇ-ਸੁਪਰੀਮ ਕੋਰਟ

ਦਿੱਲੀ, 12 ਜਨਵਰੀ(ਵਿਸ਼ਵ ਵਾਰਤਾ)- ਕਿਸਾਨ ਅੰਦੋਲਨ ਅਤੇ ਖੇਤੀ ਕਾਨੂੰਨਾਂ ਤੇ ਸੁਪਰੀਮ ਕੋਰਟ ਅੱਜ ਆਪਣਾ ਫੈਸਲਾ ਸੁਣਾਵੇਗਾ। ਕੱਲ੍ਹ ਸੋਮਵਾਰ ਨੂੰ ਹੋਈ ਸੁਣਵਾਈ ਵਿੱਚ ਸੁਪਰੀਮ ਕੋਰਟ ਨੇ ਕੇਂਦਰ ਦੇ ਰਵੱਈਏ ਨੂੰ ਦੇਖਦੇ ਹੋਏ ਕਿਹਾ ਕਿ ਉਹ ਕੇਂਦਰ ਦੇ ਕਿਸਾਨਾਂ ਨਾਲ ਗੱਲਬਾਤ ਕਰਨ ਦੇ ਤਰੀਕੇ ਤੋਂ ਨਿਰਾਸ਼ ਹੈ।























