ਕਿਸਾਨਾਂ ਵੱਲੋਂ ਮੈਦਾਨੇ – ਜੰਗ ਵਿੱਚ ਜਿੱਤੀ ਲੜਾਈ ਲੀਡਰਸ਼ਿਪ ਹੁੱਣ ਟੇਬਲ ਤੇ ਵੀ ਜਿੱਤ ਕੇ ਦੇਵੇ – ਫੈਡਰੇਸ਼ਨ

ਚੰਡੀਗੜ 2 ਦਸੰਬਰ ( ਵਿਸ਼ਵ ਵਾਰਤਾ )-ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਨਿਮਰਤਾ ਭਰੀ ਪੁਰਜ਼ੋਰ ਅਪੀਲ ਕੀਤੀ ਹੈ ਕਿ
ਪੰਜਾਬ ਦੇ ਕਿਰਸਾਨਾਂ, ਦਲਿਤਾਂ,ਮਜਦੂਰਾਂ ਤੇ ਸਮੂਹ ਪੰਜਾਬੀਆਂ ਨੇ ਜੋਸ਼ ਤੇ ਹੋਸ਼ ਨਾਲ ਤੁਹਾਨੂੰ ਮੈਦਾਨਿ ਜੰਗ ਵਿਚ ਲੜਾਈ ਜਿੱਤ ਦਿੱਤੀ ਹੈ ਵੇਖਿਉ ਹੁਣ ਤੂਸੀ ਮੈਦਾਨਿ ਜੰਗ ਵਿਚ ਜਿੱਤੀ ਲੜਾਈ ਬਰਗਾੜੀ ਮੋਰਚੇ ਦੀ ਲੀਡਰਸ਼ਿਪ ਵਾਂਗ ਕਿਤੇ ਟੇਬਲ ਤੇ ਨਾ ਹਰਾ ਆਇਓਂ ! ਅਸੀਂ ਆਪ ਜੀ ਨੂੰ ਸਾਵਧਾਨ ਤੇ ਸੁਚੇਤ ਕਰਦੇ ਹਾਂ ਪਰ ਨਾਲ ਹੀ ਤੁਹਾਡੇ ਤੇ ਮਾਣ ਤੇ ਪੂਰਾ ਭਰੋਸਾ ਵੀ ਹੈ ਕਿ ਤੁਹਾਡੇ ਵਰਗੀ ਤਜਰਬੇਕਾਰ ਲੀਡਰਸ਼ਿਪ ਜਿਨਾਂ ਕੋਲ 35-40 ਸਾਲ ਦਾ ਅਗਵਾਈ ਕਰਨ ਦਾ ਤਜਰਬਾ ਹੈ ਇੱਕ ਦੋ ਨੂੰ ਛੱਡ ਕੇ ਤੁਸੀ ਟੇਬਲ ਤੇ ਹਮੇਸ਼ਾ ਖਰੇ ਉਤਰੇ ਹੋ ਹੁਣ ਵੀ ਤੁਸੀ ਟੇਬਲ ਤੇ ਜਰੂਰ ਜਿੱਤ ਪ੍ਰਾਪਤ ਕਰੋਗੇ। ਪ੍ਰੈਸ ਨੂੰ ਜਾਰੀ ਬਿਆਨ ਵਿਚ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਨਵਜੋਤ ਸਿੰਘ ਖਾਲਸਾ ਖਰੜ,ਹਰਸ਼ਰਨ ਸਿੰਘ ਭਾਤਪੁਰ ਜੱਟਾਂ ਜਨਰਲ ਸਕੱਤਰ ਤੇ ਕੁਲਦੀਪ ਸਿੰਘ ਪ੍ਰਧਾਨ ਮਜੀਠੀਆਂ ਨੇ ਇਹ ਭਾਵਨਾ ਪ੍ਰਗਟ ਕੀਤੀ।
ਉਹਨਾ ਨੇ ਖਾਸ ਕਰ ਨੋਜਵਾਨਾ ਨੂੰ ਅਪੀਲ ਕਰਦਿਆਂ ਕਿਹਾ ਕਿ ਵੱਖ ਵੱਖ ਮੋਰਚਿਆਂ ਤੋਂ ਕਿਰਸਾਨੀ ਮੋਰਚੇ ਦੇ ਏਜੰਡੇ “ਕਿਸਾਨ ਮਾਰੂ ਬਿਲਾਂ”ਤੋਂ ਪਾਸੇ ਕਦੇ ਕਦੇ ਆਪੋ ਅਪਣੇ ਏਜੰਡੇ ਆਪੋਂ ਅਪਣੇ ਨਾਅਰੇ ਤੇ ਬਾਹਰਲੇ ਲੋਕਾਂ ਦੀਆਂ ਨਜਰਾਂ ਵਿਚ ਨਾਇਕ ਬਣ ਕੇ ਡਾਲਰਾਂ ਦੀ ਝਾਕ ਰਖਣ ਤੋਂ ਬਚਿਆ ਜਾਵੇ ਕਿਉੰਕਿ ਇਹ ਝਾਕ ਕਿਰਸਾਨ ਸੰਘਰਸ਼ ਦੀ ਜਾਨ ਕੱਢ ਕੇ ਇਸ ਨੂੰ ਕੁਰਾਹੇ ਪਾ ਦੇਵੇਗੀ।ਭਾਰਤ ਸਰਕਾਰ ਦੀਆਂ ਸਾਰੀਆਂ ਖੁਫੀਆਂ ਏਜੰਸੀਆਂ ਦਿਨ ਰਾਤ ਇਸੇ ਝਾਕ ਵਿਚ ਹਨ।ਕੌਮ ਦੀ ਲੜਾਈ ਪਿਛੇ ਲੜਦੇ ਆ ਰਹੇ ਹਾਂ,ਹੁਣ ਵੀ ਲੜ ਰਹੇ ਹਾਂ ਅਤੇ ਅਗਾਂਹ ਵੀ ਲੜੀ ਜਾਵਾਂਗੇ ਪਰ ਹਾਲ ਦੀ ਘੜੀ ਇੱਕ ਦੂਜੇ ਨੂੰ ਠਿੱਬੀ ਲਗਾਉਣ ਦੀ ਬਜਾਏ ਇੱਕ ਮੰਚ, ਇੱਕ ਨਾਅਰਾ ਤੇ ਇੱਕ ਆਵਾਜ ਰੱਖੀ ਜਾਵੇ ।ਇਸ ਉਤੇ ਇਮਾਨਦਾਰੀ ਨਾਲ ਪਹਿਰਾ ਦੇ ਕੇ ਅਸੀਂ ਕਿਰਸਾਨਾਂ ਵਲੋਂ ਜਿਤਿਆ ਮੈਦਾਨਿ ਜੰਗ ਟੇਬਲ ਤੇ ਵੀ ਸਹਿਜੇ ਹੀ ਜਿੱਤ ਲਵਾਂਗੇ।
ਇਹ ਕਿਰਸਾਨੀ ਮਜਦੂਰ ਦੀ ਲੜਾਈ ਲੜ ਰਹੀ ਲੀਡਰਸ਼ਿਪ ਲਈ ਵੀ ਸੂਖਮ ਇਮਤਿਹਾਨ ਦੀ ਘੜੀ ਹੈ।ਬਰਗਾੜੀ ਮੋਰਚੇ ਦੀ ਲੀਡਰਸ਼ਿਪ ਵਾਂਗ ਕਿਤੇ ਭੁਲੇਖਾ ਨਾ ਛੱਕ ਜਾਇਉ ਕਿ ਲੋਕ ਤੁਹਾਡੀ ਲੀਡਰਸ਼ਿਪ ਨਾਲ ਖੜੇ ਹਨ ਲੋਕ ਸਿਰਫ ਸਰਕਾਰ ਦੇ ਕਿਰਸਾਨ ਮਜਦੂਰ ਮਾਰੂ ਬਿਲਾਂ ਦੇ ਵਿਰੋਧ ਵਿਚ ਸੜਕਾਂ ਤੇ ਨਿਕਲੇ ਹਨ। ਅਗਰ ਤੁਸੀਂ ਲੋਕ ਭਾਵਨਾ ਮੁਤਾਬਕ ਇਹ ਕਾਲੇ ਕਨੂੰਨ ਸਰਕਾਰ ਕੋਲੋਂ ਲਿਖਤੀ ਤੌਰ ਤੇ ਵਾਪਸ ਕਰਵਾ ਦਿੱਤੇ ਤਾ ਤੂਸੀ ਦੇਸ਼ ਪੰਜਾਬ ਦੇ ਨਾਇਕ ਹੋਵੋਗੇ ਪਰ ਜੇ ਭੋਰਾ ਵੀ ਕੁਤਾਹੀ ਹੋਈ ਤਾਂ ਦੇਸ਼ ਪੰਜਾਬ ਦੀ ਕਿਰਸਾਨੀ ਦੇ ਖਲਨਾਇਕ ਹੋਵੋਗੇ।




















