ਕਿਸਾਨਾਂ ਵੱਲੋਂ ਦਿਨ-ਰਾਤ ਦਾ ਧਰਨਾ 137 ਵੇਂ ਦਿਨ ਵਿੱਚ ਦਾਖ਼ਲ

ਬੁਢਲਾਡਾ ,15 ਫਰਵਰੀ (ਵਿਸ਼ਵ ਵਾਰਤਾ) – ਵੱਖ-ਵੱਖ ਕਿਸਾਨ ਜਥੇਬੰਦੀਆਂ ਦੀ ਅਗਵਾਈ ਕਿਸਾਨਾਂ ਨੇ ਧਰਨੇ ਦੇ ਅੱਜ 137 ਵੇਂ ਦਿਨ ਵੀ ਧਰਨਾ ਰਿਹਾ। ਅੱਜ ਦੇ ਧਰਨੇ ਵਿੱਚ ਬਾਲੜੀਆਂ ਨੇ ਮੋਦੀ ਸਰਕਾਰ ਖਿਲਾਫ਼ ਤੋਤਲੀ ਆਵਾਜ਼ ਵਿੱਚ ਨਾਅਰੇਬਾਜ਼ੀ ਕੀਤੀ , ਅੱਜ ਸਾਰਾ ਦਿਨ ਇਹ ਬੱਚੀਆਂ ਧਰਨੇ ਉਪਰੰਤ ਖਿੱਚ ਦਾ ਕੇਂਦਰ ਬਣੀਆਂ ਰਹੀਆਂ। ਅੱਜ ਧਰਨੇ ਨੂੰ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਸੂਬਾਈ ਆਗੂ ਐਡਵੋਕੇਟ ਸਵਰਨਜੀਤ ਸਿੰਘ ਦਲਿਓ , ਭਾਰਤੀ ਕਿਸਾਨ ਯੂਨੀਅਨ ( ਡਕੌਂਦਾ ) ਦੇ ਆਗੂ ਮਹਿੰਦਰ ਸਿੰਘ ਕੁਲਰੀਆਂ , ਭਾਰਤੀ ਕਿਸਾਨ ਯੂਨੀਅਨ ( ਕਾਦੀਆਂ ) ਦੇ ਆਗੂ ਜਰਨੈਲ ਸਿੰਘ ਸਤੀਕੇ , ਪੰਜਾਬ ਕਿਸਾਨ ਯੂਨੀਅਨ ਦੇ ਆਗੂ ਦਰਸ਼ਨ ਸਿੰਘ ਗੁਰਨੇ ਕਲਾਂ ਤੋਂ ਇਲਾਵਾ ਮਾਸਟਰ ਜਸਵੰਤ ਸਿੰਘ ਬੋਹਾ , ਹਰਿੰਦਰ ਸਿੰਘ ਸੋਢੀ ਅਤੇ ਜਗਮੇਲ ਸਿੰਘ ਖ਼ਾਲਸਾ ਅਹਿਮਦਪੁਰ ਨੇ ਸੰਬੋਧਨ ਕੀਤਾ । ਕਿਸਾਨ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਖਿਲਾਫ਼ ਵੱਖ-ਵੱਖ ਰਾਜਾਂ ਵਿੱਚ ਆਯੋਜਿਤ ਕਿਸਾਨ ਮਹਾਂ ਪੰਚਾਇਤ ਨਾਮ ਥੱਲੇ ਕੀਤੇ ਜਾ ਰਹੇ ਇਕੱਠਾ ਨੂੰ ਵਿਆਪਕ ਸਮੱਰਥਨ ਅਤੇ ਸਹਿਯੋਗ ਮਿਲ ਰਿਹਾ ਹੈ । ਆਗੂਆਂ ਨੇ ਕਿਹਾ ਕਿ 18 ਫਰਵਰੀ ਦਾ ਦੇਸ਼ ਵਿਆਪੀ ਰੇਲ ਰੋਕੋ ਐਕਸ਼ਨ ਲਾਮਿਸਾਲ ਹੋਵੇਗਾ ਅਤੇ ਮੋਦੀ ਸਰਕਾਰ ਦੇ ਪੈਰਾਂ ਹੇਠਾਂ ਤੋਂ ਸਿਆਸੀ ਜਮੀਨ ਖਿਸਕਾਉਣ ਵਿੱਚ ਮਹੱਤਵਪੂਰਨ ਰੋਲ ਅਦਾ ਕਰੇਗਾ।
ਇਸ ਮੌਕੇ ਭਾਨਾ ਜਾਦੂਗਰ ਨੇ ਟਰਿੱਕ ਦਿਖਾ ਕੇ ਕਿਸਾਨਾਂ ਦਾ ਮੰਨੋਰੰਜਨ ਕੀਤਾ ।






















