
ਮਾਨਸਾ 6 ਫਰਵਰੀ (ਵਿਸ਼ਵ ਵਾਰਤਾ)-ਨਵੇਂ ਖੇਤੀ ਕਾਨੂੰਨਾਂ ਦੇ ਖਿਲਾਫ਼ ਜਾਰੀ ਸੰਘਰਸ਼ ਦੌਰਾਨ ਸਾਂਝੇ ਕਿਸਾਨ ਮੋਰਚੇ ਦੀ ਅਪੀਲ ‘ਤੇ ਪੰਜਾਬ ਵਿੱਚ ਕਿਸਾਨ ਜਥੇਬੰਦੀਆਂ ਵਲੋਂ ਚੱਕਾ ਜਾਮ ਆਰੰਭ ਕਰ ਦਿੱਤਾ ਗਿਆ ਹੈ।ਇਹ ਚੱਕਾ ਜਾਮ ਸੂਬੇ ਦੀਆਂ 32 ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਵਲੋਂ 12 ਵਜੇ ਤੋਂ 3 ਵਜੇ ਤੱਕ ਰਾਜ ਦੇ ਨੈਸ਼ਨਲ ਹਾਈਵੇ ਅਤੇ ਸਟੇਟ ਹਾਈਵੇ ਉਪਰ ਕੀਤਾ ਜਾਵੇਗਾ,ਜਿਸ ਦੌਰਾਨ ਐਮਰਜੈਂਸੀ, ਐਂਬੂਲੈਂਸ, ਸਕੂਲ ਬੱਸਾਂ ਮੀਡੀਆ, ਅਤੇ ਹੋਰ ਜ਼ਰੂਰੀ ਸੇਵਾਵਾਂ ਨਾਲ ਜੁੜੇ ਵਾਹਨਾਂ ਨੂੰ ਛੋਟ ਦੇਣ ਦਾ ਜਥੇਬੰਦਕ ਤੌਰ ‘ਤੇ ਦਾਅਵਾ ਕੀਤਾ ਗਿਆ ਹੈ।

ਇਹ ਚੱਕਾ ਜਾਮ ਦਿੱਲੀ ਦੇ ਬਾਰਡਰਾਂ ਉਪਰ ਇੰਟਰਨੈੱਟ ਸੇਵਾਵਾਂ ਬੰਦ ਕਰਨ, ਬਿਜਲੀ -ਪਾਣੀ ਕੱਟਣ ਦੇ ਵਿਰੁੱਧ, ਅਤੇ ਗਿਰਫਤਾਰ ਅੰਦੋਲਨਕਾਰੀਆਂ ਦੀ ਰਿਹਾਈ ਲਈ ਸੰਯੁਕਤ ਕਿਸਾਨ ਮੋਰਚੇ ਦੀ ਅਪੀਲ ਅਤੇ ਅਗਵਾਈ ਹੇਠ ਕੀਤਾ ਗਿਆ ਹੈ।
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾਈ ਆਗੂ ਕੁਲਵੰਤ ਸਿੰਘ ਕਿਸ਼ਨਗੜ੍ਹ ਨੇ ਦੱਸਿਆ ਕਿ ਇਹ ਜਾਮ ਪੂਰਨ ਤੌਰ ‘ਤੇ ਸ਼ਾਂਤੀ ਪੂਰਵਕ ਰਹੇਗਾ ਅਤੇ ਲੋਕਾਂ ਨੂੰ ਬਿਨਾਂ ਕਿਸੇ ਪ੍ਰੇਸ਼ਾਨੀ ਤੋਂ ਕਾਮਯਾਬ ਕੀਤਾ ਜਾਵੇਗਾ।
ਉਧਰ ਪੰਜਾਬ ਪੁਲੀਸ ਵੱਲੋਂ ਇਸ ਚੱਕਾ ਜਾਮ ਨੂੰ ਲੈਕੇ ਪੂਰੇ ਪ੍ਰਬੰਧ ਕੀਤੇ ਗਏ ਹਨ ਅਤੇ ਥਾਂ ਥਾਂ ਧਰਨਿਆਂ ਉਪਰ ਪੁਲੀਸ ਦਲ ਤਾਇਨਾਤ ਕੀਤੇ ਗਏ ਹਨ।
ਇਸ ਦੌਰਾਨ ਹੀ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ,ਬਰਨਾਲਾ ਚੌਕ ਭੀਖੀ ਵਿਖੇ,ਤੀਹ ਕਿਸਾਨ ਜਥੇਬੰਦੀਆਂ ਅਤੇ ਭਰਾਤਰੀ ਜਥੇਬੰਦੀ ਵੱਲੋ,ਚੱਕਾ ਜਾਮ ਕਰਨ ਲੀ,ਧਰਨਾ ਦਿੰਦੇ ਹੋਇਆ ਵਿਸਾਲ ਇਕੱਠ।ਇਸ ਸਮੇਂ ਹੋਈ ਰੈਲੀ ਸਮੇਂ ਸਭਤੋਂ ਪਹਿਲਾਂ ਮੋਰਚੇ ਵਿੱਚ ਸਹੀਦ ਹੋਏ,ਕਿਸਾਨ ਮਜਦੂਰ ਸਾਥੀਆਂ ਨੂੰ ਦੋ ਮਿੰਟ ਮੌਨ ਧਾਰਕੇ ਸਰਧਾਂਜਲੀ ਭੇਟ ਕੀਤੀ।ਰੈਲੀ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਸਾਨ ਮੰਗਾਂ ਬਾਰੇ ਧਾਰਨ ਕੀਤੇ ਅੜੀਅਲ ਵਤੀਰੇ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਮੰਗਾਂ ਤੁਰੰਤ ਮੰਨਣ,ਨਾਜਾਇਜ ਕੇਸਾਂ ਵਿੱਚ ਫੜੇ ਕਿਸਾਨਾਂ ਨੂੰ ਰਿਹਾ ਕਰਨ ਦੀ ੰਗ ਕੀਤੀ।






















