ਚੰਡੀਗੜ੍ਹ, 6 ਮਾਰਚ – ਪਿਛਲੇ ਕਈ ਦਿਨਾਂ ਤੋਂ ਧਰਨੇ ਉਤੇ ਬੈਠੇ ਕਿਸਾਨਾਂ ਨੇ ਅੱਜ ਆਪਣਾ ਧਰਨਾ ਚੁੱਕ ਲਿਆ, ਜਿਸ ਕਾਰਨਾ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਰੇਲ ਆਵਾਜਾਈ ਮੁੜ ਤੋਂ ਬਹਾਲ ਹੋ ਗਈ ਹੈ।
ਇਥੇ ਕੱਲ੍ਹ ਤੋਂ ਰੇਲ ਆਵਾਜਾਈ ਆਮ ਵਾਂਗ ਹੋ ਜਾਵੇਗੀ, ਜਿਸ ਤੋਂ ਬਾਅਦ ਯਾਤਰੀਆਂ ਨੇ ਸੁੱਖ ਦਾ ਸਾਹ ਲਿਆ ਹੈ।
ਇਸ ਧਰਨੇ ਦੇ ਖਤਮ ਹੋਣ ਤੋਂ ਬਾਅਦ 12 ਰੇਲ ਗੱਡੀਆਂ ਮੁੜ ਤੋਂ ਸ਼ੁਰੂ ਹੋ ਗਈਆਂ ਹਨ.