• ਫ਼ਸਲੀ ਰਹਿੰਦ-ਖੂੰਹਦ ਨਾਲ ਨਜਿੱਠਣ ਲਈ ਖੇਤੀ ਮਸ਼ੀਨੀਕਰਨ ‘ਤੇ ਅਗਾਮੀ 2 ਸਾਲਾਂ ਵਿੱਚ ਖਰਚੇ ਜਾਣਗੇ 665 ਕਰੋੜ ਰੁਪਏ
• ਪਰਾਲੀ ਦੀ ਸਮੱਸਿਆ ਤੋ ਨਿਜਾਤ ਦੇਣ ਵਾਲੀ ਮਸ਼ੀਨਰੀ ਨੂੰ ਹੁਲਾਰਾ ਦੇਣ ਲਈ ਵਿੱਢੀ ਜਾਵੇਗੀ ਜਾਗਰੁਕਤਾ ਮੁਹਿੰਮ
ਚੰਡੀਗੜ, 3 ਜੁਲਾਈ (ਵਿਸ਼ਵ ਵਾਰਤਾ) : ਸੂਬੇ ਵਿੱਚ ਪਰਾਲੀ ਦੀ ਸਮੱਸਿਆ ਦੀ ਰੋਕਥਾਮ ਲਾਉਣ ਲਈ ਕਿਸਾਨਾਂ ਨੂੰ ਸਸਤੇ ਰੇਟਾਂ ਤੇ ਮਸ਼ੀਨਰੀ ਉਪਲਬਧ ਕਰਵਾ ਕੇ ਸਰਕਾਰ ਆਪਣੇ ਅਜੰਡੇ ਨੂੰ ਮੁੱਖ ਰੱਖਦਿਆਂ ਇਕ ਹੋਰ ਪਹਿਲਕਦਮੀ ਕਰਨ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆ ਸ੍ਰੀ ਵਿਸਵਜੀਤ ਖੰਨਾ, ਏ.ਸੀ.ਐਸ. (ਵਿਕਾਸ) ਨੇ ਦੱਸਿਆ ਕਿ ਸੂਬੇ ਵਿੱਚ ਮੌਜੂਦਾ ਹਾਲਤਾਂ ਦੌਰਾਨ ਝੋਨੇ ਦੀ ਨਾੜ (ਪਰਾਲੀ) ਨੂੰ ਫੂਕਣ ਦੀ ਸਮੱਸਿਆ ਤੋਂ ਨਿਜਾਤ ਪਾਉਣ ਲਈ ਇਕ ਨਵੀਂ ਸਕੀਮ ਸ਼ੁਰੂ ਕੀਤੀ ਜਾਵੇਗੀ। ਖੇਤੀ ਨਾਲ ਸਬੰਧਿਤ ਵੱਖ-ਵੱਖ ਖੇਤਰਾਂ ਵਿੱਚ ਅਗਾਮੀ ਦੋ ਸਾਲਾਂ ਦੌਰਾਨ 665 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸ ਸਕੀਮ ਤਹਿਤ ਸਹਿਕਾਰੀ ਸਭਾਵਾਂ ਨੂੰ 80 ਫੀਸਦ ਅਤੇ ਨਿੱਜੀ ਲਾਭਪਾਤਰੀਆਂ ਨੂੰ 50 ਫੀਸਦ ਸਬਸਿਡੀ ‘ਤੇ ਖੇਤੀ ਮਸ਼ੀਨਰੀ ਉਪਲਬਧ ਕਰਵਾਈ ਜਾਵੇਗੀ।
ਸ੍ਰੀ ਖੰਨਾ ਨੇ ਦੱਸਿਆ ਕਿ ਪਿਛਲੇ ਕੁਝ ਸਾਲਾਂ ਵਿੱਚ ਕਿਸਾਨਾਂ ਨੂੰ ਪਰਾਲੀ ਨੂੰ ਫੂਕਣ ਦੇ ਮਾਰੂ ਪ੍ਰਭਾਵਾਂ ਤੋਂ ਜਾਣੂ ਕਰਾਉਣ ਲਈ ਵੱਖ-ਵੱਖ ਉਪਰਾਲੇ ਕੀਤੇ ਜਾ ਚੁੱਕੇ ਹਨ, ਪਰ ਵੱਡੇ ਪੱਧਰ ਤੇ ਪਰਾਲੀ ਦੇ ਨਿਪਟਾਰੇ ਲਈ ਕੋਈ ਢੁਕਵੀਂ ਤਕਨੀਕ ਮੌਜੂਦ ਨਹੀਂ ਸੀ ਅਤੇ ਝੋਨੇ ਕਟਾਈ ਤੇ ਕਣਕ ਅਤੇ ਹੋਰਾਂ ਫਸਲਾਂ ਦੀ ਬਿਜਾਈ ਦਰਮਿਆਨ ਘੱਟ ਸਮਾਂ ਹੋਣ ਕਾਰਣ ਕਿਸਾਨ ਆਮ ਤੌਰ ਤੇ ਪਰਾਲੀ ਫੂਕਣ ਨੂੰ ਤਰਜੀਹ ਦਿੰਦੇ ਸਨ। ਇਸ ਲਈ ਮਕੈਨੀਕਲ ਤਰੀਕਿਆਂ ਤੇ ਕੰਮ ਕੀਤਾ ਗਿਆ ਅਤੇ ਇਸ ਬਾਰੇ ਜਲਦ ਹੀ ਵੱਡੇ ਪੱਧਰ ‘ਤੇ ਮੁਹਿੰਮ ਚਲਾਈ ਜਾਵੇਗੀ। ÎਿÂਸ ਮੁਹਿੰਮ ਤਹਿਤ ਮਸ਼ੀਨੀਕਰਨ ਦੇ ਮਾਰੂ ਪ੍ਰਭਾਵਾਂ ਸਬੰਧੀ ਸ਼ੰਕਿਆਂ (ਸ਼ੱਕ) ਨੂੰ ਦੂਰ ਕੀਤੇ ਜਾਣ ਅਤੇ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਮਸ਼ੀਨਰੀ ਦੀ ਵਰਤੋਂ ਲਈ ਸਿਖਲਾਈ ਦੇਣ ਸਬੰਧੀ ਖਾਸ ਧਿਆਨ ਦਿੱਤਾ ਜਾਵੇਗਾ
ਸ੍ਰੀ ਖੰਨਾ ਨੇ ਕਿਹਾ ਕਿ ਸ਼ੋਸਲ ਮੀਡੀਆ ਪਲੇਟਫਾਰਮ, ਵਟਸਐਪ, ਦਸਤਾਵੇਜ਼ੀ, ਰੇਡੀਓ ਜਿੰਗਲਜ਼ ਤੇ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਦੇ ਜ਼ਰੀਏ ਵਿਕਾਸਸ਼ੀਲ ਕਿਸਾਨਾਂ ਨੂੰ ਨਾਲ ਜੋੜਨ ਲਈ ਖੇਤੀ ਬਾੜੀ ਵਿਭਾਗ ਵੱਲੋਂ ਕਈ ਨਿਰੰਤਰ ਉਪਰਾਲੇ ਕੀਤੇ ਜਾਣਗੇ ,ਜਿਨਾ ਵਿੱਚ ਖੇਤਾਂ ਦਾ ਦੌਰਾ, ਪ੍ਰਦਰਸ਼ਨੀਆਂ, ਸਿਖਲਾਈ , ਸਾਹਿਤ ਦੀ ਵੰਡ ਤੇ ਹੋਰ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ।
ਸ੍ਰੀ ਖੰਨਾ ਨੇ ਵਲੰਟੀਅਰਾਂ , ਉੱਘੇ ਕਿਸਾਨਾਂ ਤੇ ਲੋਕ ਨੁਮਾਇੰਦੇ ਤੇ ਮਸ਼ੀਨੀਰੀਆਂ ਨੂੰ ਨਾਲ ਜੋੜਨ ਦਾ ਸੁਝਾਅ ਦਿੱਤਾ ਤੇ ਕਿਹਾ ਕਿ ਪਰਾਲੀ ਪ੍ਰਬੰਧਨ ਮਸ਼ੀਨਰੀ ‘ਤੇ ਸਬਸਿਡੀ ਹਾਸਲ ਕਰਨ ਵਾਲੇ ਕਿਸਾਨਾਂ ਦੇ ਲਈ ÎਿÂਹ ਯਕੀਨੀ ਬਣਾਏ ਜਾਵੇ ਕਿ ਉਹ ਫਸਲ ਦੀ ਰਹਿੰਦ-ਖੂਹੰਦ ਨੂੰ ਨਹੀਂ ਫੂਕਣਗੇ ਨਹੀਂ ਤਾਂ ਉਨਾਂ ਨੂੰ ਸਬਸਿਡੀ ਦੀ ਰਾਸ਼ੀ ਸਰਕਾਰ ਨੂੰ ਵਾਪਸ ਕਰਨੀ ਪਵੇਗੀ। ਉਨਾਂ ਕਿਹਾ ਕਿ ਪ ਰਾਲੀ ਨੂੰ ਫੂਕਣ ਦੀ ਸਮੱਸਿਆ ਨੂੰ ਨਜਿੱਠਣ ਬਾਰੇ ਜਾਗਰੁਕਤਾ ਪੈਦਾ ਕਰਨ ਲਈ ਗਤਿਵਿਧੀਆਂ ਬਾਰੇ ਦੱਸਿਆ ਤੇ ਕਿਹਾ ਕਿ ਇਸ ਦੇ ਤਹਿਤ 38 ਪਿੰਡਾਂ ਨੂੰ ਅਪਣਾਇਆ ਗਿਆ ਹੈ।
ਇਸ ਮੌਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸ੍ਰੀ ਬਲਦੇਵ ਸਿੰਘ ਢਿੱਲੋਂ ਨੇ ਕਿਹਾ ਕਿ ਫਸਲਾ ਦੀ ਰਹਿੰਦ-ਖੂਹੰਦ ਸਾੜਣ ਨਾਲ ਬਹੁਤ ਵੱਡੇ ਪੱਧਰ ਤੇ ਪ੍ਰਦੂਸਣ ਦੀ ਸਮੱਸਿਆ ਖੜੀ ਹੁੰਦੀ ਹੈ ,ਜਿਸ ਨਾਲ ਹਵਾ ਤੇ ਮਿੱਟੀ ਦੀ ਸਿਹਤ ਖਰਾਬ ਹੁੰਦੀ ਹੈ ਇਸ ਲਈ ਯੂਨੀਵਰਸਿਟ ਫਸਲੀ ਰਹਿੰਦ-ਖੂਹੰਦ ਪ੍ਰਬੰਧਨ ਅਤੇ ਕਿਸਾਨਾਂ ਨੂੰ ਜਾਗਰੁਕ ਕਰਨ ਦੀ ਦਿਸ਼ਾ ਵਿੱਚ ਲਗਾਤਾਰ ਕੰਮ ਕਰ ਰਹੀ ਹੈ ਅਤੇ ਇਸ ਤਹਿਤ ਹਜਾਰਾਂ ਕਿਸਾਨਾਂ ਨੂੰ ਉਨਾਂ ਖੇਤਾਂ ਦਾ ਦੌਰਾ ਕਰਾਵਾਇਆ ਗਿਆ ਜਿੱਥੇ ਹੈਪ ੀ ਸੀਡਰ ਅਤੇ ਮਲਚਰਜ਼ ਦੇ ਨਾਲ ਸਫਲਤਾਪੂਰਵਕ ਪਰਾਲੀ ਦਾ ਪ੍ਰਬੰਧਨ ਕੀਤਾ ਗਿਆ ।
ਇਸ ਮੌਕੇ ਖੇਤੀਬਾੜੀ ਵਿਭਾਗ ਦੇ ਸਕੱਤਰ ਸ੍ਰੀ ਕਾਹਨ ਸਿੰਘ ਪੰਨੂ , ਸੂਚਨਾ ਤੇ ਲੋਕ ਸੰਪਰਕ ਵਿਭਾਗ ਦੀ ਡਾਇਰੈਕਟਰ ਸ੍ਰੀਮਤੀ ਅਨਿੰਦਿਤਾ ਮਿੱਤਰਾ , ਖੇਤੀ ਬਾੜੀ ਵਿਭਾਗ ਤੇ ਕਿਸਾਨ ਭਲਾਈ ਕਾਰਪ ੋਰੇਸ਼ਨ ਦੇ ਸੀਨੀਅਰ ਅਧਿਕਾਰੀਆਂ ਤੋਂ ਇਲਾਵਾ ਬਾਗ਼ਬਾਨੀ, ਭੂਮੀ ਸ ੰਭਾਲ, ਪਸ਼ੂ ਪਾਲਨ ,ਪੇਂਡੂ ਵਿਕਾਸ ਤੇ ਪ ੰਚਾਇਤ ,ਪ੍ਰਦੂਸ਼ਨ ਕੰਟਲ ਬੋਰਡ ,ਖੇਤੀ ਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿਗਿਆਨੀ , ਖੇਤੀ ਖੋਜ ਬਾਰੇ ਭਾਰਤੀ ਕੌਸਲ ਦੇ ਜੋਨਲ ਸੈਂਟਰ ਲੁਧਿਆਣਾ ਅਧਿਕਾਰੀ ਤੇ ਪ੍ਰਤੀਨਿਧੀ ਮੌਜੂਦ ਸਨ।