ਕਿਸਾਨਾਂ ਦੇ ਹੱਕ ਵਿੱਚ ਉਤਰੇ ਵਿਧਾਇਕ ਅਭੈ ਸਿੰਘ ਚੌਟਾਲਾ
ਵਿਧਾਇਕ ਦੇ ਅਹੁਦੇ ਤੋਂ ਦਿੱਤਾ ਅਸਤੀਫਾ
ਹਰਿਆਣਾ ਦੇ ਐਲਨਾਬਾਦ ਤੋਂ ਸਨ ਵਿਧਾਇਕ
ਕਿਸਾਨਾਂ ਦੇ ਲੀਡਰ ਅਤੇ ਸਾਬਕਾ ਉਪ ਪ੍ਰਧਾਨ ਮੰਤਰੀ ਮਰਹੂਮ ਚੌਧਰੀ ਦੇਵੀ ਲਾਲ ਦੇ ਪੋਤਰੇ ਹਨ ਅਭੈ ਚੌਟਾਲਾ
ਜੋ ਕਿਹਾ, ਉਹ ਕਰ ਵਿਖਾਇਆ
ਹਰਿਆਣਾ ਦੇ ਸਪੀਕਰ ਨੇ ਮਨਜ਼ੂਰ ਕੀਤਾ ਅਸਤੀਫਾ

ਚੰਡੀਗੜ੍ਹ, 27 ਜਨਵਰੀ(ਵਿਸ਼ਵ ਵਾਰਤਾ)-ਹਰਿਆਣਾ ਦੇ ਐਲਨਾਬਾਦ ਹਲਕੇ ਦੇ ਵਿਧਾਇਕ ਅਭੈ ਸਿੰਘ ਚੌਟਾਲਾ ਨੇ ਆਪਣੇ ਕੀਤੇ ਵਾਅਦੇ ਤੇ ਪੂਰਾ ਉਤਰਦਿਆਂ ਅੱਜ ਆਪਣੇ ਵਿਧਾਇਕ ਦੇ ਅਹੁਦੇ ਤੋਂ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਨੂੰ ਆਪਣਾ ਅਸਤੀਫਾ ਪੇਸ਼ ਕਰ ਦਿੱਤਾ ਜੋ ਕਿ ਸਪੀਕਰ ਨੇ ਮਨਜ਼ੂਰ ਵੀ ਕਰ ਲਿਆ। ਅਭੈ ਸਿੰਘ ਚੌਟਾਲਾ ਦੇਸ਼ ਦੇ ਸਾਬਕਾ ਉਪ ਪ੍ਰਧਾਨ ਮੰਤਰੀ ਅਤੇ ਕਿਸਾਨ ਆਗੂ ਚੌਧਰੀ ਦੇਵੀ ਲਾਲ ਦੇ ਪੋਤਰੇ ਅਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੇ ਪੁੱਤਰ ਹਨ।ਅਭੈ ਚੌਟਾਲਾ ਨੇ ਆਪਣੇ ਬੋਲ ਪੁਗਾਉਂਦਿਆਂ ਅੱਜ ਵਿਧਾਨ ਸਭਾ ਦੀ ਮੈਂਬਰੀ ਤੋਂ ਅਸਤੀਫਾ ਦੇ ਦਿੱਤਾ। ਜਿਸ ਦਾ ਕਿ ਉਹਨਾਂ ਐਲਾਨ ਕੀਤਾ ਸੀ ਕਿ ਜੇਕਰ 26 ਜਨਵਰੀ ਤੱਕ ਕਿਸਾਨਾਂ ਦੀਆਂ ਮੰਗਾਂ ਬਾਰੇ ਕੋਈ ਫੈਸਲਾ ਨਾ ਹੋਇਆ ਤਾਂ ਉਹ 27 ਜਨਵਰੀ ਨੂੰ ਵਿਧਾਇਕ ਦੀ ਮੈਂਬਰੀ ਤੋਂ ਅਸਤੀਫਾ ਦੇ ਦੇਣਗੇ।





















