ਕਿਸਾਨਾਂ ਦੇ ਹੱਕ ‘ਚ ਜਸਬੀਰ ਸਿੰਘ ਗੜ੍ਹੀ ਦੀ ਅਗਵਾਈ ਵਿੱਚ ਬਸਪਾ ਵਰਕਰਾਂ ਨਵਾਂਸ਼ਹਿਰ ਵਿਖੇ ਦਿੱਤਾ ਧਰਨਾ
ਜਿਲ੍ਹਾ ਅਫਸਰਾਂ ਵੱਲੋਂ ਮੈਮੋਰੰਡਮ ਨਾ ਲੈਣ ਤੇ ਕੀਤੀ ਨਾਅਰੇਬਾਜੀ

ਨਵਾਂਸ਼ਹਿਰ,27 ਜੁਲਾਈ(ਵਿਸ਼ਵ ਵਾਰਤਾ) ਕਿਸਾਨ ਅੰਦੋਲਨ ਦੇ ਹੱਕ ਵਿੱਚ ਉੱਤਰੀ ਬਹੁਜਨ ਸਮਾਜ ਪਾਰਟੀ ਦਾ ਰਾਸ਼ਟਰਪਤੀ ਦੇ ਨਾਮ ਮੈਮੋਰੰਡਮ ਜਿਲ੍ਹਾ ਅਧਿਕਾਰੀਆਂ ਵੱਲੋਂ ਲੈਣ ਤੋਂ ਇੰਨਕਾਰ ਕਰਨ ਤੇ ਬਸਪਾ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਅਤੇ ਜਨਰਲ ਸਕੱਤਰ ਡਾ ਨਛੱਤਰ ਪਾਲ ਦੀ ਅਗਵਾਈ ਵਿੱਚ ਬਸਪਾ ਵਰਕਰਾਂ ਨੇ ਜਿਲ੍ਹਾ ਪ੍ਰਸ਼ਾਸ਼ਨ ਦੀ ਦੇ ਖਿਲਾਫ ਨਾਅਰੇਬਾਜੀ ਕੀਤੀ। ਵਰਕਰਾਂ ਅਨੁਸਾਰ ਸਿਵਲ ਪ੍ਰਸ਼ਾਂਸ਼ਨ ਵਲੋਂ ਡਿਪਟੀ ਕਮਿਸ਼ਨਰ ਅਤੇ ਵਧੀਕ ਡਿਪਟੀ ਕਮਿਸ਼ਨਰ ਜਸਵੀਰ ਕੁਮਾਰ ਦਾ ਰੋਲ ਬੇਹੱਦ ਰੁੱਖਾ ਤੇ ਮਾੜਾ ਰਿਹਾ। ਜਿਸ ਤੋਂ ਅੱਕੇ ਬਸਪਾ ਆਗੂਆਂ ਨੇ ਸਖ਼ਤ ਸਟੈਂਡ ਲੈਂਦੇ ਹੋਏ ਰਾਸ਼ਟਰੀ ਮਾਰਗ ਜਲੰਧਰ ਚੰਡੀਗੜ੍ਹ ਸੜਕ ਜਾਮ ਕਰ ਦਿੱਤੀ। ਡਾ ਨਛੱਤਰ ਪਾਲ ਨੇ ਜਾਣਕਾਰੀ ਦਿੱਤੀ ਕਿ ਜਿਲ੍ਹੇ ਦਾ ਸਿਵਲ ਪ੍ਰਸ਼ਾਸ਼ਨ ਕਾਂਗਰਸ ਸਰਕਾਰ ਦੇ ਦਬਾਅ ਵਿੱਚ ਆਕੇ ਬਸਪਾ ਪਾਰਟੀ ਦੇ ਆਗੂਆਂ ਨੂੰ ਨਜ਼ਰਅੰਦਾਜ਼ ਕਰ ਰਿਹਾ ਹੈ। ਉਹਨਾਂ ਅਪੀਲ ਜਾਰੀ ਕਰਦਿਆ ਕਿਹਾ ਕਿ ਸਿਵਲ ਪ੍ਰਸ਼ਾਸ਼ਨ ਆਪਣਾ ਰਵੱਈਆ ਸੁਧਾਰੇ, ਸਰਕਾਰਾਂ ਆਉਂਦੀਆਂ ਜਾਂਦੀਆਂ ਹਨ ਨਹੀਂ ਤਾਂ ਲੋਕ ਹਿਤ ਬਸਪਾ ਜਿਲ੍ਹਾ ਪੱਧਰੀ ਰੋਸ ਪ੍ਰਦਰਸ਼ਨ ਵੱਡੇ ਪੱਧਰ ਤੇ ਕਰੇਗੀ। ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸ਼ਨ ਨੇ ਤੁਰੰਤ ਮੌਕਾ ਸੰਭਾਲਿਆ ਅਤੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਜਸਵੀਰ ਕੁਮਾਰ ਨੇ ਮੈਮੋਰੰਡਮ ਪ੍ਰਾਪਤ ਕੀਤਾ।




















