ਚੰਡੀਗੜ੍ਹ, 7 ਫਰਵਰੀ : ਕਿਸਾਨਾਂ ਦੀ ਦੇਸ਼ਵਿਆਪੀ ਹੜਤਾਲ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਹਾਈਕੋਰਟ ਸਖਤ ਨਜਰ ਆਈ ਹੈ| ਹਾਈਕੋਰਟ ਨੇ ਆਦੇਸ਼ ਜਾਰੀ ਕੀਤੇ ਹਨ ਕਿ ਬਿਨਾਂ ਪ੍ਰਵਾਨਗੀ ਜੇਕਰ ਕਿਸਾਨਾਂ ਨੇ ਧਰਨਾ ਦਿੱਤਾ ਤਾਂ ਉਨ੍ਹਾਂ ਉਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ| ਹਾਈਕੋਰਟ ਨੇ ਕਿਹਾ ਕਿ ਬਿਨਾਂ ਕਿਸੇ ਇਜਾਜਤ ਦੇ ਰਸਤਿਆਂ ਨੂੰ ਰੋਕਣਾ ਗਲਤ ਹੈ| ਹਾਈਕੋਰਟ ਨੇ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਸਹੀ ਹਨ ਜਾਂ ਗਲਤ, ਇਹ ਸਰਕਾਰ ਦਾ ਕੰਮ ਹੈ| ਲੋਕਾਂ ਨੂੰ ਬੇਵਜਾ ਪ੍ਰੇਸ਼ਾਨ ਨਹੀਂ ਕੀਤਾ ਜਾ ਸਕਦਾ|
ਧਰਨੇ ਬਾਰੇ ਮੈਜਸਟ੍ਰੇਟ ਤੋਂ ਇਜਾਜਤ ਲਈ ਜਾਵੇ, ਜੇਕਰ ਬਿਨਾਂ ਇਜਾਜਤ ਧਰਨਾ ਲਾਇਆ ਤਾਂ ਉਨ੍ਹਾਂ ਉਤੇ ਐਕਸ਼ਨ ਲਿਆ ਜਾਵੇ|
ਹਾਈਕੋਰਟ ਨੇ ਪੰਜਾਬ ਸਰਕਾਰ, ਜੀਡੀਪੀ ਅਤੇ ਕਿਸਾਨ ਜਥੇਬੰਦੀਆਂ ਨੂੰ ਇਹ ਨੋਟਿਸ ਭੇਜਿਆ ਹੈ| ਅਰਾਈਵ ਸੇਫ ਸੰਸਥਾ ਵੱਲੋਂ ਹਾਈਕੋਰਟ ਵਿਚ ਇਹ ਪਟੀਸ਼ਨ ਦਾਇਰ ਕੀਤੀ ਗਈ ਸੀ|
ਆਦਮਪੁਰ ਹਵਾਈ ਅੱਡੇ ਦਾ ਨਾਮ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਨਾਮ ‘ਤੇ ਹੀ ਰੱਖਿਆ ਜਾਵੇਗਾ-ਚਰਨਜੀਤ ਸਿੰਘ ਚੰਨੀ
ਆਦਮਪੁਰ ਹਵਾਈ ਅੱਡੇ ਦਾ ਨਾਮ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਨਾਮ 'ਤੇ ਹੀ ਰੱਖਿਆ ਜਾਵੇਗਾ-ਚਰਨਜੀਤ ਸਿੰਘ ਚੰਨੀ ਬਾਬਾ ਸਾਹਿਬ...