ਇੱਕ ਐਨ.ਆਰ.ਆਈ ਨੇ ਇਸ ਜਿੱਤ ਨੂੰ ਯਾਦਗਾਰੀ ਬਣਾਉਣ ਲਈ ਪਰਮਿਸ਼ਨ
ਸ਼ੰਭੂ ਤੋਂ ਲੁਧਿਆਣਾ ਤੱਕ ਹਵਾਈ ਜਹਾਜ਼ ਰਾਹੀਂ ਫੁੱਲਾਂ ਦੀ ਹੋਵੇਗੀ ਵਰਖਾ
ਪਟਿਆਲਾ, 10 ਦਸੰਬਰ, 2021( ਵਿਸ਼ਵ ਵਾਰਤਾ )-: ਕਿਸਾਨ ਮੋਰਚੇ ਵਿਚ ਸਫਲ ਜਿੱਤ ਮਗਰੋਂ ਵਾਪਸ ਪੰਜਾਬ ਪਰਤਣ ‘ਤੇ ਕਿਸਾਨ ਆਗੂਆਂ ਤੇ ਮੋਰਚੇ ਵਿਚ ਸ਼ਾਮਲ ਹੋ ਕੇ ਪਰਤਣ ਵਾਲਿਆਂ ‘ਤੇ ਸ਼ੰਭੂ ਤੋਂ ਲੁਧਿਆਣਾ ਤੱਕ ਹਵਾਈ ਜਹਾਜ਼ ਰਾਹੀਂ ਫੁੱਲਾਂ ਦੀ ਵਰਖਾ ਕੀਤੀ ਜਾਵੇਗੀ। ਇਸ ਵਾਸਤੇ ਰੁਪਿੰਦਰ ਸਿੰਘ ਗਿੱਲ ਨਾਂ ਦੇ ਸਮਰਾਲਾ ਦੇ ਵਸਨੀਕ ਨੇ ਪ੍ਰਵਾਨਗੀ ਲਈ ਹੈ। ਇਹ ਐਨ ਆਰ ਆਈ ਭਰਾ ਹਨ ਜੋ ਇਸ ਮੌਕੇ ਨੁੰ ਯਾਦਗਾਰੀ ਬਣਾਉਣਾ ਚਾਹੁੰਦੇ ਹਨ।






















