ਚੰਡੀਗੜ੍ਹ 29 ਨਵੰਬਰ ( ਵਿਸ਼ਵ ਵਾਰਤਾ )-ਆਲ ਇੰਡੀਆ ਜੱਟ ਮਹਾਂ ਦੇ ਸੀਨੀਅਰ ਨੇਤਾ ਅਤੇ ਪੰਜਾਬ ਮੰਡੀ ਬੋਰਡ ਦੇ ਡਾਇਰੈਕਟਰ ਰਾਜਿੰਦਰ ਸਿੰਘ ਬਡਹੇੜੀ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕਰਦਿਆਂ ਆਖਿਆ ਕਿ ਕਿਸਾਨਾਂ ਦੀਆਂ ਮੰਗਾਂ ਬਿਲਕੁਲ ਜਾਇਜ਼ ਹਨ ਜੋ ਮੰਨਣਯੋਗ ਹਨ ਸ੍ਰੀ ਮੋਦੀ ਇਸ ਮੰਗ ਨੂੰ ਮਸਲਾ ਨਾ ਮਨਾਉਣ ਇਹ ਦੇਸ਼ ਅਤੇ ਕੇਂਦਰ ਸਰਕਾਰ ਦੇ ਹਿੱਤ ਵਿੱਚ ਹੋਵੇਗਾ ।ਬਡਹੇੜੀ ਨੇ ਆਖਿਆ ਕਿ ਸ੍ਰੀਮਤੀ ਇੰਦਰਾ ਗਾਂਧੀ ਨੇ 8 ਅਪ੍ਰੈਲ 1982 ਨੂੰ ਪੰਜਾਬ ਦੇ ਕਿਸਾਨ ਦੀ ਮਰਜ਼ੀ ਦੇ ਵਿਰੁੱਧ ਇੱਕ ਬੇਜ਼ੁਬਾਨੇ ਗੂੰਗੇ ਮੁੱਖ ਮੰਤਰੀ ਦਰਬਾਰਾ ਸਿੰਘ ਦੀ ਸਹਿਮਤੀ ਨਾਲ਼ ਕਪੂਰੀ ਜ਼ਿਲ੍ਹਾ ਪਟਿਆਲਾ ਵਿਖੇ ਸਤਲੁਜ ਯਮਨਾ ਲਿੰਕ ਨਹਿਰ ਪਰਾਜੈਕਟ ਦਾ ਨੀਂਹ ਰੱਖੀ ਸੀ ਉਸ ਦਾ ਪੰਜਾਬੀਆਂ ਡਟ ਕੇ ਵਿਰੋਧ ਕੀਤਾ ਗਿਆ ਸੀ ਜੋ ਬਾਅਦ ਵਿੱਚ ਅਤਿ ਹਿੰਸਕ ਰੂਪ ਧਾਰ ਗਿਆ ਸੀ ਜਿਸ ਦਾ ਪੰਜਾਬ ਅਤੇ ਹੋਰ ਦੇਸ਼ ਵਾਸੀਆਂ ਨੇ ਵੀਹ ਸਾਲ ਤੋਂ ਵੱਧ ਸਮਾਂ ਸੰਤਾਪ ਭੋਗਿਆ ਉਸ ਸਮੇਂ ਦੌਰਾਨ ਚਾਲ਼ੀ ਹਜ਼ਾਰ ਪੰਜਾਬੀਆਂ ਦੀਆਂ ਜਾਨਾਂ ਗਈਆ ਸਨ। ਬਡਹੇੜੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਭਾਵੁਕ ਅਤੇ ਤਰਕਸ਼ੀਲ ਅਪੀਲ ਕਰਦਿਆਂ ਆਖਿਆ ਕਿ ਉਹ ਕਿਸਾਨ ਦੀ ਬਾਂਹ ਫੜਨ ਜ਼ਿੱਦ ਛੱਡ ਦੇਣ ਤਾਂ ਜੋ ਦੇਸ਼ ਦੀ ਸ਼ਾਂਤੀ ਭੰਗ ਨਾ ਹੋਵੇ ਅਤੇ ਕਿਸਾਨ ਆਪਣਾ ਕਿੱਤਾ ਬੜੀ ਮਹਿਫੂਜ਼ ਰਹੇ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਮੁੜ ਹਾਲਾਤ ਖ਼ਰਾਬ ਹੋਣ ਦਾ ਖਤਰਾ ਹੈ ਹੁਣ ਮੌਕਾ ਸੰਭਾਲ਼ਣਾ ਪ੍ਰਧਾਨ ਮੰਤਰੀ ਦੀ ਸੰਵਿਧਾਨਿਕ ਜ਼ੁੰਮੇਵਾਰੀ ਹੈ ਜੇਕਰ ਇਹ ਕਿਸਾਨ ਸੰਘਰਸ਼ ਗੰਭੀਰ ਰੂਪ ਧਾਰ ਗਿਆ ਤਾਂ ਉਸ ਦੀ ਜ਼ੁੰਮੇਵਾਰੀ ਵੀ ਪ੍ਰਧਾਨ ਮੰਤਰੀ ਦੀ ਹੀ ਹੋਵੇਗੀ।
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 21 ਨਵੰਬਰ (ਵਿਸ਼ਵ ਵਾਰਤਾ): ਰਾਤ 10 ਵਜੇ ਦੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ...





















