-ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਕਿਸਾਨ ਆਪਣੀਆਂ ਸਮੱਸਿਆਵਾਂ ਸਬੰਧੀ ਕਰ ਸਕਦੇ ਹਨ ਸੰਪਰਕ
ਅੰਮ੍ਰਿਤਸਰ, 2 ਅਪ੍ਰੈਲ (ਵਿਸ਼ਵ ਵਾਰਤਾ) : ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਿੰਦਰਜੀਤ ਸਿੰਘ ਨੇ ਦੱਸਿਆ ਕਿ ਕੋਵਿਡ-19 ਨੂੰ ਧਿਆਨ ਵਿੱਚ ਰੱਖਦੇ ਹੋਏ ਕਰਫਿਊ ਦੌਰਾਨ ਪੰਜਾਬ ਰਾਜ ਵਿੱਚ ਖੇਤੀਬਾੜੀ ਨਾਲ ਸਬੰਧਿਤ ਧੰਦਿਆ, ਬੀਜਾਂ, ਖਾਦਾਂ ਅਤੇ ਕੀਟਨਾਸ਼ਕ ਜਹਿਰਾਂ ਦੇ ਪ੍ਰਬੰਧਾਂ ਸਬੰਧੀ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਜਿਲ•ਾ ਪੱਧਰ ‘ਤੇ ਸਵੇਰੇ 08:00 ਵਜੇ ਤੋਂ ਸ਼ਾਮ 08:00 ਵਜੇ ਤੱਕ ਦਫ਼ਤਰ ਮੁੱਖ ਖੇਤੀਬਾੜੀ ਅਫਸਰ ਵਿਖੇ ਕਾਲ ਸੈਂਟਰ ਸਥਾਪਿਤ ਕੀਤਾ ਗਿਆ ਹੈ।
ਡਾ. ਹਰਿੰਦਰਜੀਤ ਸਿੰਘ ਨੇ ਦੱਸਿਆ ਕਿ ਇਸ ਕਾਲ ਸੈਂਟਰ ਤੋਂ ਕਿਸਾਨ ਵੀਰ ਫੋਨ ਕਰਕੇ ਹਰ ਤਰਾਂ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਉਨਾਂ ਦੱਸਿਆ ਕਿ 14 ਅਪ੍ਰੈਲ ਤੱਕ ਤਿਆਰ ਕੀਤੇ ਗਏ ਰੋਸਟਰ ਅਨੁਸਾਰ ਸੁਖਮਿੰਦਰ ਸਿੰਘ ਉਪਲ ਏ ਡੀ ਓ (ਇਨਫੋਰਸਮੈਂਟ) 4,7,10, ਅਤੇ 13 ਅਪ੍ਰੈਲ ਨੂੰ ਆਪਣੇ ਫੋਨ ਨੰਬਰ 8872900030 ਉਤੇ ਕਿਸਾਨਾਂ ਲਈ ਹਾਜ਼ਰ ਰਹਿਣਗੇ। ਇਸੇ ਤਰਾਂ ਸੁਖਚੈਨ ਸਿੰਘ ਏ ਡੀ ਓ (ਬੀਜ) 5, 8, 11 ਅਤੇ 14 ਅਪ੍ਰੈਲ ਨਾਲ ਉਨਾਂ ਦੇ ਫੋਨ ਨੰਬਰ ਉਤੇ 9814860114 ਉਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨਾਂ ਦੱਸਿਆ ਕਿ ਬਲਵਿੰਦਰ ਸਿੰਘ ਛੀਨਾ ਏ. ਡੀ. ਓ ਪੌਦ ਸੁਰੱਖਿਆ 3, 6,9 ਅਤੇ 12 ਅਪ੍ਰੈਲ ਨੂੰ ਕਿਸਾਨ ਵੀਰਾਂ ਦੀ ਸੇਵਾ ਵਿਚ ਕੰਟਰੋਲ ਰੂਮ ਉਤੇ ਡਿਊਟੀ ਕਰਨਗੇ। ਉਨਾਂ ਜਿਲ•ੇ ਦੇ ਕਿਸਾਨ ਵੀਰਾਂ ਨੂੰ ਬੇਨਤੀ ਕੀਤੀ ਕਿ ਉਹ ਬੀਜਾਂ, ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਬਾਰੇ ਕਿਸੇ ਵੀ ਤਰਾਂ ਦੀ ਜਾਣਕਾਰੀ ਉਕਤ ਨੰਬਰਾਂ ਉਤੇ ਫੋਨ ਕਰਕੇ ਪ੍ਰਾਪਤ ਕਰ ਸਕਦੇ ਹਨ, ਤਾਂ ਜੋ ਉਨਾਂ ਨੂੰ ਖੇਤੀ ਲਈ ਕਿਸੇ ਤਰਾਂ ਦੀ ਕੋਈ ਸਮੱਸਿਆ ਨਾ ਆਵੇ।