ਕਿਸਾਨ ਅੰਦੋਲਨ ਨਾਲ ਜੁੜੀ ਵੱਡੀ ਖਬਰ
ਕਿਸਾਨਾਂ ਦਾ ਜੱਥਾ ਜੰਤਰ-ਮੰਤਰ ਲਈ ਰਵਾਨਾ
ਜੰਤਰ ਮੰਤਰ ਤੇ ਕਿਸਾਨ ਚਲਾਉਣਗੇ ਆਪਣੀ ਸੰਸਦ
ਪੁਲਿਸ ਨੇ ਕੀਤੇ ਹਨ ਭਾਰੀ ਸੁਰੱਖਿਆ ਪ੍ਰਬੰਧ

ਨਵੀਂ ਦਿੱਲੀ, 22 ਜੁਲਾਈ (ਵਿਸ਼ਵ ਵਾਰਤਾ) -ਸਿੰਘੂ ਬਾਰਡਰ ਤੋਂ 200 ਕਿਸਾਨਾਂ ਦਾ ਜਥਾ ਚਾਰ ਬੱਸਾਂ ਤੋਂ ਜੰਤਰ-ਮੰਤਰ ਲਈ ਰਵਾਨਾ ਹੋਇਆ ਹੈ। ਕਿਸਾਨਾਂ ਵਲੋਂ 3 ਨਵੇਂ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਤਹਿਤ ਜੰਤਰ-ਮੰਤਰ ਵਿਖੇ ਅੱਜ ਤੋਂ ਕਿਸਾਨ ਸੰਸਦ ਚਲਾਈ ਜਾਵੇਗੀ। ਜਿਸ ਵਿਚ 200 ਕਿਸਾਨ ਹਰ ਰੋਜ਼ ਹਿੱਸਾ ਲੈਣਗੇ। ਇਸ ਦੇ ਮੱਦੇਨਜ਼ਰ ਦਿੱਲੀ ਪੁਲਿਸ ਵਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।























