ਕਿਲ੍ਹਾ ਬਰੂਨ ਦੀ ਪੁਲੀ ਹੇਠੋਂ ਨੌਜਵਾਨ ਦੀ ਲਾਸ਼ ਬਰਾਮਦ
ਹੁਸ਼ਿਆਰਪੁਰ ,20 ਮਾਰਚ (ਵਿਸ਼ਵ ਵਾਰਤਾ) ਥਾਣਾ ਸਦਰ ਹੁਸ਼ਿਆਰਪੁਰ ਅਧੀਨ ਪੈਂਦੇ ਰਾਮ ਕਲੋਨੀ ਕੈਂਪ ਨਜ਼ਦੀਕ ਕਿਲ੍ਹਾ ਬਰੂਨ ਦੀ ਪੁਲੀ ਹੇਠੋਂ ਇੱਕ ਨੌਜਵਾਨ ਦੀ ਲਾਸ਼ ਬਰਾਮਦ ਹੋਣ ਦੀ ਖਬਰ ਮਿਲੀ ਹੈ।ਜਿਸ ਦੀ ਪਛਾਣ ਨਰਿੰਦਰ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਬਠੁੱਲਾ ਥਾਣਾ ਚੱਬੇਵਾਲ ਵਜੋਂ ਹੋਈ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਹੁਸ਼ਿਆਰਪੁਰ ਦੇ ਐੱਸ ਐੱਚ ਓ ਇੰਸਪੈਕਟਰ ਸੁਰਜੀਤ ਸਿੰਘ ਨੇ ਦੱਸਿਆ ਕਿ ਨਰਿੰਦਰ ਸਿੰਘ 12 ਫਰਵਰੀ ਤੋਂ ਲਾਪਤਾ ਸੀ ਅਤੇ ਇਸ ਦੇ ਭਰਾ ਵੱਲੋਂ ਨਰਿੰਦਰ ਸਿੰਘ ਦੀ ਗੁੰਮਸ਼ੁਦਗੀ ਦੀ ਸੂਚਨਾ 16 ਫਰਵਰੀ ਨੂੰ ਥਾਣਾ ਚੱਬੇਵਾਲ ਵਿਖੇ ਦਰਜ ਕਰਵਾਈ ਸੀ।
ਇਸ ਮੌਕੇ ਦਾ ਮੁਆਇਨਾ ਕਰਦੇ ਹੋਏ ਥਾਣਾ ਸਦਰ ਹੁਸ਼ਿਆਰਪੁਰ ਦੇ ਐੱਸ ਐੱਚ ਓ ਸੁਰਜੀਤ ਸਿੰਘ।