ਕਿਰਤੀ ਕਿਸਾਨ ਫੋਰਮ ਵਲੋਂ ਕੀਤੀ ਗਈ ਅਹਿਮ ਮੀਟਿੰਗ, ਪੜ੍ਹੋ ਕਿਹੜੇ ਵਿਸ਼ੇ ਤੇ ਹੋਈ ਵਿਚਾਰ-ਚਰਚਾ
ਚੰਡੀਗੜ੍ਹ,4ਦਸੰਬਰ(ਵਿਸ਼ਵ ਵਾਰਤਾ) ਕਿਰਤੀ ਕਿਸਾਨ ਫੋਰਮ ਵਲੋਂ ਬੀਤੇ ਕੱਲ੍ਹ ਵਿਸ਼ੇਸ਼ ਮੀਟਿੰਗ ਚੇਅਰ ਤੇ ਕੋ -ਚੇਅਰ ਦੀ ਪ੍ਰਧਾਨਗੀ ਥਲੇ ਫੋਰਮ ਦੀ ਤਿਆਰ ਹੋ ਰਹੀ ਵੈਬਸਾਈਟ ਦੇ ਸਰੂਪ ਅਤੇ ਵਿਸ਼ਾ ਵਸਤੂ ਬਾਰੇ ਵਿਚਾਰ ਵਟਾਂਦਰਾ ਕਰਦਿਆਂ ਇਹ ਫੈਸਲਾ ਕੀਤਾ ਗਿਆ ਕਿ ਸਾਰੇ ਵਿਦਵਾਨ ਮੈਂਬਰ ਫੋਰਮ ਦੇ ਮਕਸਦ ਅਤੇ ਉਦੇਸ਼ ਨੂੰ ਡਿਜੀਟਲ ਮੀਡੀਆ ਰਾਹੀਂ ਦੂਰ ਤਕ ਪਰਚਾਓਂਣ ਲਈ ਹਰ ਸੰਭਵ ਕੋਸ਼ਿਸ਼ ਕਰਨ। ਇਹ ਵੀ ਨਿਯਤ ਕੀਤਾ ਗਿਆ ਕਿ ਖੇਤੀ ਬਾੜੀ,ਦਿਹਾਤ ਵਸਦੇ ਕਿਰਤੀ ਕਿਸਾਨਾਂ ਦੀ ਜਿੰਦਗੀ ਨੂੰ ਦਰਪੇਸ਼ ਚਣੌਤੀਆਂ ਦਾ ਬਿਰਤਾਂਤ ਅਤੇ ਇੰਨਾ ਦੇ ਸੰਭਵ ਹਲ ਵੀ ਸੁਝਾਏ ਜਾਣ। ਪੰਜਾਬੀ ਭਾਸ਼ਾ,ਸਭਿਆਚਾਰ ਅਤੇ ਲੋਕ ਉਮੀਦਾਂ (expectations) ਦੀ ਤਰਜਮਾਨੀ ਕਰਦਿਆਂ ਸਾਰੀਆਂ ਲਿਖਤਾਂ ਰਾਜਨੀਤੀ ਤੋਂ ਬਿਲਕੁੱਲ ਵੀ ਪ੍ਰੇਰਿਤ ਨਾ ਹੋਣ। ਸਰਕਾਰਾਂ ਵਲੋਂ ਘਟ ਗਿਣਤੀਆਂ ਦੀ ਪਹਿਚਾਣ ਨੂੰ ਖੋਰਾ ਲਾਓਣ ਵਾਲੇ ਹੁਕਮਾਂ ਨੂੰ ਬੇਪਰਦ ਕਰਦਿਆਂ ਕਿਸੇ ਖਾਸ ਫਿਰਕੇ,ਜਥੇਬੰਦੀ ਜਾਂ ਵਿਆਕਤੀ ਦਾ ਜ਼ਿਕਰ ਸਵਿੰਧਾਨਕ ਮਰਿਆਦਾ ਵਿਚ ਹੀ ਕੀਤਾ ਜਾਵੇ।
ਮੀਟਿੰਗ ਦੌਰਾਨ ਫੋਰਮ ਵਲੋਂ ਪਬਲਿਕ ਐਕਸ਼ਨ ਕਮੇਟੀ (PAC) ਵਲੋਂ ਹਵਾ ਪਾਣੀ ਪਰਦੂਸ਼ਣ ਅਤੇ ਲੁਧਿਆਣੇ ਦੇ ਬੁਢੇ ਨਾਲੇ ਵਿਚ ਸੁਟੇ ਜਾ ਰਹੇ ਤੇਜਾਬੀ ਪਾਣੀ ਅਤੇ ਗੰਦਗੀ ਵਿਰੁਧ ਚਲਾਏ ਜਾ ਰਹੇ ਅੰਦੋਲਨ ਵਿਚ ਸ਼ਾਮਲ ਹੋਣ ਦੀ ਤਾਰੀਫ ਕੀਤੀ ਗਈ। ਪੰਜਾਬ ਦੀਆਂ ਫਸਲਾਂ ਅਤੇ ਨਸਲਾਂ ਨੂੰ ਬਚਾਓਣ ਲਈ ਹੋਰ ਜਥੇਬੰਦੀਆ ਵਲੋਂ ਪੰਜਾਬ ਦੇ ਦਰਿਆਈ ਪਾਣੀਆਂ ਨੂੰ ਬਚਾਓਣ ਅਤੇ ਸ਼ੁੱਧ ਰਖਣ ਲਈ ਜੋ ਵੀ ਮੁਹਿੰਮਾਂ ਵਿਢੀਆਂ ਗਈਆਂ ਹਨ,ਜਾਂ ਭਵਿੱਖ ਵਿਚ ਚਲਾਈਆਂ ਜਾਣਗੀਆਂ,ਓਨਾਂ ਦਾ ਸ਼ਾਤੀ ਪੂਰਵਕ ਢੰਗ ਨਾਲ ਫੋਰਮ ਵਲੋਂ ਸਮਰਥਨ ਕੀਤਾ ਜਾਵੇਗਾ।
ਵਿਚਾਰ ਵਟਾਂਦਰੇ ਦੌਰਾਨ ਇਹ ਵੀ ਮਹਿਸੂਸ ਕੀਤਾ ਗਿਆ ਕਿ ਪੰਜਾਬ ਅਤੀ ਨਾਜ਼ਕ ਦੌਰ ਵਿਚੋਂ ਗੁਜਰ ਰਿਹਾ ਹੈ। ਸਮਾਜ ਦਾ ਹਰ ਵਰਗ ਵਿਸੇਸ਼ ਤੌਰ ਤੇ ਕਿਰਤੀ ਕਿਸਾਨ ਪਰਿਵਾਰ ਬੇਰੁਜ਼ਗਾਰੀ,ਗਰੀਬੀ ਅਤੇ ਮਹਿੰਗਾਈ ਨਾਲ ਹਰ ਰੋਜ਼ ਮਥਾ ਲਗਾਉਂਦਿਆ ਹੰਭ ਗਏ ਹਨ। ਹੁਣ ਸਾਡਾ ਫਰਜ ਬਣਦਾ ਹੈ ਕਿ ਇਸ ਸੰਕਟ ਭਰੇ ਦੌਰ ਵਿਚ ਓਨਾਂ ਨੂੰ ਗੁਰਬਾਣੀ ਦੀ ਲੋਅ ਵਿਚ ਰਸਤਾ ਵਿਖਾਇਆ ਜਾਵੇ ਅਤੇ ਜਿਥੋਂ ਤਕ ਸੰਭਵ ਹੋਵੇ ਓਨਾਂ ਦੇ ਜਖਮਾਂ ਤੇ ਮਰਹਮ ਪਟੀ ਕਰਦਿਆਂ ਗੋਰਵ ਭਰਪੂਰ ਜਿੰਦਗੀ ਜਿਓਣ ਚ ਮਦਤ ਕੀਤੀ ਜਾਵੇ।
ਚੇਅਰ ਅਤੇ ਕੋ -ਚੇਅਰ ,ਸਵਰਨ ਸਿੰਘ ਬੋਪਾਰਾਏ ਅਤੇ ਆਰ ਆਈ ਸਿੰਘ ਨਾਲ ,ਕੁਲਬੀਰ ਸਿੰਘ ਸਿਧੂ, ਇਕਬਾਲ ਸਿੰਘ ਸਿਧੂ,ਜੀ ਕੇ ਸਿੰਘ ਧਾਲੀਵਾਲ, ਹਰਕੇਸ਼ ਸਿੰਘ ਸਿਧੂ, ਰਣ ਸਿੰਘ ਧਾਲੀਵਾਲ, ਗੁਰਦੀਪ ਸਿੰਘ, ਕਰਨਲ ਮਾਲਵਿੰਦਰ ਸਿੰਘ ਗੁਰੋਂ, ਸਰਬਜੀਤ ਸਿੰਘ ਧਾਲੀਵਾਲ, ਕਰਨਲ ਅਵਤਾਰ ਸਿੰਘ ਹੀਰਾ,ਨਿਰਪਾਲ ਸਿੰਘ ਟਿਵਾਣਾ, ਜਰਨੈਲ ਸਿੰਘ ਪਰਮਿੰਦਰ ਸਿੰਘ ਗਿੱਲ ਅਜ ਦੀ ਮੀਟਿੰਗ ਵਿਚ ਸ਼ਾਮਲ ਹੋਏ।























