– ਬੋਰਡ ਵੱਲੋਂ ਇਕ ਸਾਲ ਵਿੱਚ ਐਸ.ਏ.ਐਸ ਨਗਰ ਸਰਕਲ ਦੇ 880 ਕਿਰਤੀਆਂ ਨੂੰ ਦਿੱਤਾ ਗਿਆ 2 ਕਰੋੜ 76 ਲੱਖ 93 ਹਜ਼ਾਰ 600 ਰੁਪਏ ਦਾ ਲਾਭ
– ਸਹਾਇਕ ਕਿਰਤ ਕਮਿਸ਼ਨਰ ਨੇ ਕਿਰਤੀਆਂ ਨੂੰ ਰਜਿਸਟਰੇਸ਼ਨ ਕਰਵਾਉਣ ਲਈ ਪ੍ਰੇਰਿਆ
ਐਸ.ਏ.ਐਸ ਨਗਰ, 21 ਜੂਨ (ਵਿਸ਼ਵ ਵਾਰਤਾ)- ਪੰਜਾਬ ਸਰਕਾਰ ਵੱਲੋਂ ਕਿਰਤੀਆਂ ਦੀ ਬਿਹਤਰੀ ਲਈ ਵੱਡੇ ਪੱਧਰ ‘ਤੇ ਉਪਰਾਲੇ ਕੀਤੇ ਜਾ ਰਹੇ ਹਨ ਤੇ ਪੰਜਾਬ ਲੇਬਰ ਵੈਲਫੇਅਰ ਬੋਰਡ ਵੱਲੋਂ ਪਿਛਲੇ ਇਕ ਸਾਲ ਦੌਰਾਨ ਐਸ.ਏ.ਐਸ ਸਰਕਲ ਅਧੀਨ 880 ਰਜਿਸਟਰਡ ਕਾਮਿਆਂ ਨੂੰ ਵੱਖ-ਵੱਖ ਸਕੀਮਾਂ ਤਹਿਤ 2 ਕਰੋੜ 76 ਲੱਖ 93 ਹਜ਼ਾਰ 600 ਰੁਪਏ ਦਾ ਲਾਭ ਦਿੱਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਸਹਾਇਕ ਕਿਰਤ ਕਮਿਸ਼ਨਰ (ਸਰਕਲ ਐਸ.ਏ.ਐਸ.ਨਗਰ)ਸ. ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਪੰਜਾਬ ਲੇਬਰ ਵੈਲਫੇਅਰ ਬੋਰਡ ਵੱਲੋਂ ਕਿਰਤੀਆਂ ਦੀ ਬਿਹਤਰੀ ਲਈ ਵੱਖ-ਵੱਖ ਸਕੀਮਾਂ ਚਲਾਈਆਂ ਜਾ ਰਹੀਆਂ ਹਨ, ਜਿਹਨਾਂ ਦਾ ਲਾਭ ਰਜਿਸਟਰਡ ਕਾਮਿਆਂ ਨੂੰ ਹੀ ਮਿਲਦਾ ਹੈ। ਉਨਖ਼ਾਂ ਨੇ ਕਿਰਤੀਆਂ ਨੂੰ ਅਪੀਲ ਕੀਤੀ ਕਿ ਉਹ ਰਜਿਸਟਰੇਸ਼ਨ ਕਰਵਾ ਕੇ ਬੋਰਡ ਦੀਆਂ ਸਕੀਮਾਂ ਦਾ ਲਾਭ ਲੈਣ।
ਸਹਾਇਕ ਕਿਰਤ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਲੇਬਰ ਵੈਲਫੇਅਰ ਬੋਰਡ ਵੱਲੋਂ ਵਜੀਫਾ ਸਕੀਮ ਚਲਾਈ ਜਾ ਰਹੀ ਹੈ, ਜਿਸ ਤਹਿਤ ਰਜਿਸਟਰਡ ਕਿਰਤੀਆਂ ਦੇ 6ਵੀਂ ਤੋਂ 8ਵੀਂ ਤੱਕ ਪੜਖ਼ਦੇ ਲੜਕਿਆਂ ਵਾਸਤੇ 5000 ਰੁਪਏ ਅਤੇ ਲੜਕੀਆਂ ਵਾਸਤੇ 7000 ਰੁਪਏ, 9ਵੀਂ ਤੇ 10ਵੀਂ ਕਲਾਸ ਵਿੱਚ ਪੜਖ਼ਦੇ ਲੜਕਿਆਂ ਵਾਸਤੇ 10,000 ਰੁਪਏ ਅਤੇ ਲੜਕੀਆਂ ਵਾਸਤੇ 13,000 ਰੁਪਏ, 11ਵੀਂ ਤੇ 12ਵੀਂ ਕਲਾਸ ਵਿੱਚ ਪੜਖ਼ਦੇ ਲੜਕਿਆਂ ਵਾਸਤੇ 20,000 ਅਤੇ ਲੜਕੀਆਂ ਵਾਸਤੇ 25,000 ਰੁਪਏ ਪ੍ਰਤੀ ਸਾਲ ਵਜੀਫਾ ਦਿੱਤਾ ਜਾਂਦਾ ਹੈ।
ਉਨਖ਼ਾਂ ਹੋਰ ਦੱਸਿਆ ਕਿ ਕਾਲਜ ਵਿਦਿਆਰਥੀ (ਗ੍ਰੇਜੂਏਟ ਕੋਰਸਾਂ), ਆਈ.ਟੀ.ਆਈ/ਪੋਲੀਟੈਕਨਿਕ ਤੇ ਤਕਨੀਕੀ ਕੋਰਸ/ਬੀ.ਐਸ.ਸੀ ਨਰਸਿੰਗ ਲਈ ਲੜਕਿਆਂ ਵਾਸਤੇ 40,000 ਰੁਪਏ (ਸਮੇਤ ਹੋਸਟਲ ਫੀਸ) ਅਤੇ ਲੜਕੀਆਂ ਵਾਸਤੇ 45,000 ਰੁਪਏ (ਸਮੇਤ ਹੋਸਟਲ ਫੀਸ), ਮੈਡੀਕਲ/ਇੰਜੀਨੀਅਰਿੰਗ ਡਿਗਰੀ ਕੋਰਸ/ ਬੀ.ਈ./ਐਮ.ਬੀ.ਬੀ.ਐਸ ਲਈ ਲੜਕਿਆਂ ਵਾਸਤੇ 60,000 ਸਮੇਤ ਹੋਸਟਲ ਫੀਸ ਅਤੇ ਲੜਕੀਆਂ ਵਾਸਤੇ 70,000 ਰੁਪਏ ਸਮੇਤ ਹੋਸਟਲ ਫੀਸ ਪ੍ਰਤੀ ਸਾਲ ਦਾ ਵਜੀਫਾ ਦਿੱਤਾ ਜਾਂਦਾ ਹੈ।
ਸ. ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਬੋਰਡ ਦੀ ਸ਼ਗਨ ਸਕੀਮ ਤਹਿਤ ਸਨਅਤੀ ਕਿਰਤੀਆਂ ਦੀਆਂ ਲੜਕੀਆਂ ਦੀ ਸ਼ਾਦੀ ਲਈ ਅਤੇ ਇਸਤਰੀ ਕਿਰਤੀ ਦੀ ਆਪਣੀ ਸ਼ਾਦੀ ਲਈ 31,000 ਰੁਪਏ ਦਾ ਸ਼ਗਨ ਬੋਰਡ ਵੱਲੋਂ ਦਿੱਤਾ ਜਾਂਦਾ ਹੈ। ਜੇਕਰ ਲਾਭਪਾਤਰੀ ਇਹ ਲਾਭ ਰਾਜ ਸਰਕਾਰ ਦੀ ਕਿਸੇ ਹੋਰ ਸਕੀਮ ਵਿੱਚ ਲੈ ਰਿਹਾ ਹੈ ਤਾਂ ਵੀ ਉਸਨੂੰ ਇਹ ਲਾਭ ਮਿਲੇਗਾ। ਉਨਖ਼ਾਂ ਦੱਸਿਆ ਕਿ ਕਿਰਤੀਆਂ ਦੀ ਹਾਦਸੇ ਕਾਰਨ ਮੌਤ ਹੋਣ ਜਾਂ ਪੂਰਨ ਰੂਪ ਵਿੱਚ ਅਪੰਗ ਹੋਣ ‘ਤੇ 2 ਲੱਖ ਰੁਪਏ ਦੀ ਰਾਸ਼ੀ ਅਤੇ ਕੁਦਰਤੀ ਮੌਤ ਹੋਣ ‘ਤੇ 1.50 ਲੱਖ ਰੁਪਏ ਦੀ ਰਾਸ਼ੀ ਦਿੱਤੀ ਜਾਂਦੀ ਹੈ। ਬੋਰਡ ਦੀਆਂ ਹੋਰ ਸਕੀਮਾਂ ਸਬੰਧੀ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਕਿਰਤੀ ਕੰਪਿਊਟਰ, ਮੋਟਰਸਾਇਕਲ, ਸਾਇਕਲ, ਸਲਾਈ ਮਸ਼ੀਨ, ਪੱਖੇ, ਲੜਕੀ ਦੀ ਸ਼ਾਦੀ, ਕਣਕ ਖਰੀਦਣ ਆਦਿ ਲਈ ਬੋਰਡ ਤੋਂ ਬਿਨਾ ਵਿਆਜ ਕਰਜ਼ਾ ਲੈ ਸਕਦੇ ਹਨ।
ਸਨਅਤੀ ਕਿਰਤੀਆਂ ਨੂੰ ਧਾਰਮਿਕ/ਇਤਿਹਾਸਿਕ ਸਥਾਨਾਂ ਆਦਿ ‘ਤੇ ਜਾਣ ਲਈ 2 ਸਾਲ ਵਿੱਚ ਇਕ ਵਾਰ 2,000 ਰੁਪਏ ਦੀ ਸਹੂਲਤ ਐਲ.ਟੀ.ਸੀ ਵਜੋਂ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਖਤਰਨਾਕ ਬਿਮਾਰੀਆਂ ਜਿਵੇਂ ਕਿ ਕੈਂਸਰ ਦਾ ਇਲਾਜ, ਹਾਰਟ ਸਰਜਰੀ ਜਾਂ ਕਿਡਨੀ ਟਰਾਂਸਪਲਾਂਟ ਲਈ ਕਿਰਤੀ ਅਤੇ ਉਸਦੇ ਪਰਿਵਾਰ ਨੂੰ 1 ਲੱਖ ਰੁਪਏ ਤੱਕ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਇਸ ਦੇ ਨਾਲ ਹੀ ਜਨਰਲ ਸਰਜਰੀ ਲਈ ਸਾਲ ਵਿੱਚ 20,000 ਰੁਪਏ ਤੱਕ ਦੀ ਸਹਾਇਤਾ ਵੀ ਦਿੱਤੀ ਜਾਂਦੀ ਹੈ। ਉਦਯੋਗਿਕ ਕਿਰਤੀ ਜਾਂ ਉਸ ਦੇ ਪਰਿਵਾਰਿਕ ਮੈਂਬਰ ਦੀ ਮੌਤ ਹੋਣ ਉਪਰੰਤ ਸਸਕਾਰ ਅਤੇ ਅੰਤਿਮ ਅਰਦਾਸ ਲਈ 20,000 ਰੁਪਏ ਦੀ ਰਾਸ਼ੀ ਦਿੱਤੀ ਜਾਂਦੀ ਹੈ।
ਅੰਮ੍ਰਿਤਪਾਲ ਨੂੰ ਬੰਦੀ ਸਿੰਘ ਨਹੀਂ ਮੰਨਿਆ ਜਾ ਸਕਦਾ: ਸੁਖਬੀਰ ਸਿੰਘ ਬਾਦਲ
ਅੰਮ੍ਰਿਤਪਾਲ ਨੂੰ ਬੰਦੀ ਸਿੰਘ ਨਹੀਂ ਮੰਨਿਆ ਜਾ ਸਕਦਾ: ਸੁਖਬੀਰ ਸਿੰਘ ਬਾਦਲ ਕਿਹਾ ਕਿ ਅਸਲੀ ਬੰਦੀ ਸਿੰਘ ਉਹ ਜਿਹਨਾਂ ਨੇ ਆਪਣੀ...