ਕਾਸੂਪੁਰ ਦਾ ਮਸ਼ਹੂਰ 29ਵਾਂ ਸਾਲਾਨਾ ਟੂਰਨਾਮੈਂਟ ਕੱਲ੍ਹ ਤੋਂ
ਕਬੱਡੀ ਤੇ ਵਾਲੀਬਾਲ ਦੇ ਹੋਣਗੇ ਦਿਲ ਖਿਚਵੇਂ ਮੁਕਾਬਲੇ
ਚੰਡੀਗੜ੍ਹ, 8ਦਸੰਬਰ(ਵਿਸ਼ਵ ਵਾਰਤਾ)- ਖੇਡ ਪ੍ਰੇਮੀਆਂ ਤੇ ਖਿਡਾਰੀਆਂ ਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਵੇਗੀ ਕਿ ਕਾਸੂਪੁਰ ਦਾ ਮਸ਼ਹੂਰ ਸਾਲਾਨਾ ਟੂਰਨਾਮੈਂਟ ਕੱਲ੍ਹ ਤੋਂ ਸ਼ੁਰੂ ਹੋ ਰਿਹਾ ਹੈ। ਦੱਸ ਦਈਏ ਕਿ ਸ.ਚਾਨਣ ਸਿੰਘ ਚੰਦੀ ਅਤੇ ਸ.ਪ੍ਰਦੂਮਣ ਸਿੰਘ ਚੰਦੀ ਸਪੋਰਟਸ ਕਲੱਬ ਕਾਸੂਪੁਰ ਵੱਲੋਂ 29ਵਾਂ ਸਾਲਾਨਾ ਟੂਰਨਾਮੈਂਟ ਕੱਲ੍ਹ ਤੋਂ ਸ਼ੁਰੂ ਹੋ ਰਿਹਾ ਹੈ, ਜਿੱਥੇ ਕਬੱਡੀ ਅਤੇ ਵਾਲੀਬਾਲ ਦੇ ਦਿਲ ਖਿਚਵੇਂ ਮੁਕਾਬਲੇ ਖੇਡੇ ਜਾਣਗੇ। ਇਹ ਟੂਰਨਾਮੈਂਟ 9-10 ਦਸੰਬਰ ਨੂੰ ਹੋਵੇਗਾ, ਜੋ ਕਿ ਕਾਸੂਪੁਰ ਖੇਡ ਸਟੇਡੀਅਮ, ਤਹਿਸੀਲ ਸ਼ਾਹਕੋਟ, ਜ਼ਿਲ੍ਹਾ ਜਲੰਧਰ ਵਿਖੇ ਕਰਵਾਇਆ ਜਾ ਰਿਹਾ ਹੈ, ਜੋ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਤੇ ਸ਼ਹੀਦ ਊਧਮ ਸਿੰਘ ਨੂੰ ਸਮਰਪਿਤ ਹੈ।
ਹਰਬੰਸ ਸਿੰਘ ਚੰਦੀ (ਪ੍ਰਧਾਨ- ਸ.ਚਾਨਣ ਸਿੰਘ ਚੰਦੀ ਅਤੇ ਸ.ਪ੍ਰਦੂਮਣ ਸਿੰਘ ਚੰਦੀ ਸਪੋਰਟਸ ਕਲੱਬ ਕਾਸੂਪੁਰ) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਟੂਰਨਾਮੈਂਟ ਉਹਨਾਂ ਦੇ ਪਿਤਾ ਸਵਰਗੀਏ ਸ.ਚਾਨਣ ਸਿੰਘ ਚੰਦੀ ਅਤੇ ਵੱਡੇ ਭਰਾ ਸ.ਪ੍ਰਦੂਮਣ ਸਿੰਘ ਚੰਦੀ ਦੀ ਯਾਦ ਵਿੱਚ ਹਰ ਸਾਲ ਕਰਵਾਇਆ ਜਾਂਦਾ ਹੈ। ਜਿੱਥੇ ਖਿਡਾਰੀਆਂ ਨੂੰ ਬਹੁਤ ਸਾਰੇ ਇਨਾਮਾਂ ਨਾਲ ਨਿਵਾਜਿਆ ਜਾਂਦਾ ਹੈ, ਉੱਥੇ ਇਸ ਵਾਰ ਆਏ ਹੋਏ ਸਮੂਹ ਦਰਸ਼ਕਾਂ ਵਿੱਚੋਂ 10 ਤਰੀਕ ਨੂੰ ਲੱਕੀ ਡਰਾਅ ਕੱਢੇ ਜਾਣਗੇ।