ਪ੍ਰਧਾਨ ਮੰਤਰੀ ਮੋਦੀ ਅੱਜ ਕਾਸ਼ੀ ਦੇ ਦੌਰੇ ਤੇ
1475 ਕਰੋੜ ਦੀਆਂ ਯੋਜਨਾਵਾਂ ਦੀ ਕੀਤੀ ਸ਼ੁਰੂਆਤ
ਕਾਸ਼ੀ ਨੇ ਦਿਖਾਇਆ ਹੈ ਕਿ ਇਹ ਮੁਸ਼ਕਲ ਸਮੇਂ ਵਿਚ ਵੀ ਨਹੀਂ ਰੁਕਦੀ-ਪ੍ਰਧਾਨ ਮੰਤਰੀ
ਚੰਡੀਗੜ੍ਹ,15 ਜੁਲਾਈ(ਵਿਸ਼ਵ ਵਾਰਤਾ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕਾਸ਼ੀ ਵਿੱਚ ਹਨ। ਇੱਥੇ ਪ੍ਰਧਾਨ ਮੰਤਰੀ ਨੇ ਕੁੱਲ 1475.20 ਕਰੋੜ ਯੋਜਨਾਵਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ, ਜਿਸ ਵਿੱਚ ਜਾਪਾਨ ਅਤੇ ਭਾਰਤ ਦਰਮਿਆਨ ਦੋਸਤੀ ਦੇ ਪ੍ਰਤੀਕ ਰੁਦਰਕਸ਼ ਕਨਵੈਨਸ਼ਨ ਸੈਂਟਰ ਸ਼ਾਮਲ ਹਨ।

ਪ੍ਰਧਾਨਮੰਤਰੀ ਤਕਰੀਬਨ 5 ਘੰਟੇ ਵਾਰਾਣਸੀ ਵਿਚ ਰਹਿਣਗੇ। ਮੋਦੀ 8 ਮਹੀਨੇ ਪਹਿਲਾਂ ਦੇਵ ਦੀਵਾਲੀ ‘ਤੇ ਕਾਸ਼ੀ ਆਏ ਸਨ। ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨੇ ਕਾਸ਼ੀ ਫੇਰੀ ਦੇ ਸੰਬੰਧ ਵਿੱਚ ਸੋਸ਼ਲ ਮੀਡੀਆ ‘ਤੇ ਟਵੀਟ ਕੀਤਾ ਸੀ। ਇਸ ਵਿੱਚ ਰੁਦਰਕਸ਼ ਕਨਵੈਨਸ਼ਨ ਸੈਂਟਰ, ਮਦਰ ਚਾਈਲਡ ਹੈਲਥ ਵਿੰਗ ਵਰਗੇ ਨਵੇਂ ਤੋਹਫ਼ਿਆਂ ਦੀਆਂ ਫੋਟੋਆਂ ਸਾਂਝੀਆਂ ਕੀਤੀਆਂ ਗਈਆਂ। ਇਸ ਦੌਰੇ ਦੌਰਾਨ ਪ੍ਰਧਾਨ ਮੰਤਰੀ ਤਿੰਨ ਥਾਵਾਂ ‘ਤੇ ਲਗਭਗ 70 ਮਿੰਟ ਦਾ ਭਾਸ਼ਣ ਦੇਣਗੇ























