ਕਾਰ ਹਾਦਸੇ ‘ਚ ਕ੍ਰਿਕਟਰ ਰਿਸ਼ਭ ਪੰਤ ਗੰਭੀਰ ਜ਼ਖਮੀ
ਚੰਡੀਗੜ੍ਹ, 30ਦਸੰਬਰ(ਵਿਸ਼ਵ ਵਾਰਤਾ)-ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਰਿਸ਼ਭ ਪੰਤ ਦਾ ਸ਼ੁੱਕਰਵਾਰ ਸਵੇਰੇ ਐਕਸੀਡੈਂਟ ਹੋ ਗਿਆ। ਉਹ ਕਾਰ ਰਾਹੀਂ ਉਤਰਾਖੰਡ ਜਾ ਰਹੇ ਸੀ। ਰੁੜਕੀ ਦੇ ਨਰਸਾਨ ਬਾਰਡਰ ‘ਤੇ ਹਮਾਦਪੁਰ ਝਾਲ ਕੋਲ ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਰੇਲਿੰਗ ਨਾਲ ਟਕਰਾ ਗਈ, ਜਿਸ ਤੋਂ ਬਾਅਦ ਕਾਰ ਨੂੰ ਅੱਗ ਲੱਗ ਗਈ ਅਤੇ ਕਾਰ ਪਲਟ ਗਈ। ਬੜੀ ਮੁਸ਼ਕਲ ਨਾਲ ਅੱਗ ‘ਤੇ ਕਾਬੂ ਪਾਇਆ ਗਿਆ। ਪੰਤ ਨੂੰ ਇਲਾਜ ਲਈ ਦਿੱਲੀ ਭੇਜਿਆ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪੰਤ ਦੇ ਸਿਰ ਅਤੇ ਲੱਤਾਂ ‘ਤੇ ਸੱਟਾਂ ਲੱਗੀਆਂ ਹਨ। ਡਾਕਟਰਾਂ ਮੁਤਾਬਕ ਰਿਸ਼ਭ ਦੀ ਹਾਲਤ ਸਥਿਰ ਹੈ।