
ਬਠਿੰਡਾ, 21 ਅਗਸਤ (ਕੁਲਬੀਰ ਬੀਰਾ) : ਸਥਾਨਕ ਸ਼ਹਿਰ ਦੇ ਨਗਰ ਸੁਧਾਰ ਟਰੱਸਟ ਦੇ ਨਜ਼ਦੀਕ ਨਿਕਲਦੀ ਬਾਈਪਾਸ ਸੜਕ ਤੇ ਅੱਜ ਸਿਖਰ ਦੁਪਹਿਰੇ ਤਾਬੜਤੋੜ ਹੋਈ ਫਾਇਰਿੰਗ ਨਾਲ ਪੂਰਾ ਸ਼ਹਿਰ ਦਹਿਲਦਾ ਹੋਇਆ ਨਜ਼ਰ ਆਇਆ। ਇਸ ਫਾਇਰਿੰਗ ਵਿੱਚ ਇੱਕ ਵਿਅਕਤੀ ਜਿਸ ਦੀ ਪਛਾਣ ਲੱਕੀ ਵਜੋਂ ਦੱਸੀ ਜਾ ਰਹੀ ਹੈ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਸੂਚਨਾ ਮਿਲਦੇ ਹੀ ਮੌਕੇ ਤੇ ਥਾਣਾ ਸਿਵਲ ਲਾਇਨ ਦੇ ਥਾਣੇਦਾਰ ਰਵਿੰਦਰ ਕੁਮਾਰ ਭੀਟੀ, ਸੀਆਈਏ ਦੇ ਇੰਚਾਰਜ ਜਗਦੀਸ਼ ਕੁਮਾਰ ਪੁਲਸ ਪਾਰਟੀ ਨਾਲ ਪਹੁੰਚੇ ਤੇ ਉਨ੍ਹਾਂ ਮੌਕੇ ਤੇ ਖੜ੍ਹੀ ਸਕੌਡਾ ਗੱਡੀ ਨੰਬਰ ਡੀਅੇਲ 8 ਸੀਜੇ 5159 ਨੂੰ ਹਿਰਾਸਤ ਵਿੱਚ ਲੈ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ, ਪ੍ਰੰਤੂ ਹਾਲੇ ਇਸ ਮਾਮਲੇ ਤੇ ਪੁਲਿਸ ਕੋਈ ਵੀ ਜਾਣਕਾਰੀ ਦੇਣ ਤੋਂ ਟਾਲਾ ਵੱਟ ਰਹੀ ਹੈ। ਹਮਲਾ ਇੰਨਾ ਜ਼ਬਰਦਸਤ ਸੀ ਕਿ ਸਕੌਡਾ ਗੱਡੀ ਪੂਰੀ ਤਰ੍ਹਾਂ ਭੰਨ ਦਿੱਤੀ,ਗੱਡੀ ਵਿੱਚ ਖੂਨ ਵੀ ਡੁੱਲ੍ਹਿਆ ਪਿਆ ਹੈ ਤੇ ਕਈ ਬੇਸਬਾਲ ਵੀ ਪੲੇ ਹਨ ਅਤੇ ਗੋਲੀਆਂ ਦੇ ਵੀ ਨਿਸ਼ਾਨ ਦਿਖਾਈ ਦੇ ਰਹੇ ਹਨ। ਮੌਕੇ ਦੇ ਪ੍ਰਤੱਖ ਵਿਅਕਤੀਆਂ ਦੇ ਦੱਸਣ ਮੁਤਾਬਕ ਇਹ ਵਿਅਕਤੀ ਕਾਫੀ ਸਮਾਂ ਗੱਡੀ ਤੋਂ ਬਾਹਰ ਖੜ੍ਹੇ ਰਹਿ ਕੇ ਅਚਾਨਕ ਇੱਕ ਹੋਰ ਕਾਰ ਤੇ ਕਈ ਵਿਅਕਤੀ ਆਏ ਤੇ ਉਨ੍ਹਾਂ ਆਉਂਦੇ ਸਾਰ ਫਾਇਰਿੰਗ ਕਰ ਦਿੱਤੀ, ਜਿਸ ਵਿੱਚ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ। ਇਸ ਮਾਮਲੇ ਸਬੰਧੀ ਜਦੋਂ ਥਾਣਾ ਸਿਵਲ ਲਾਈਨ ਦੇ ਥਾਣੇਦਾਰ ਰਵਿੰਦਰ ਕੁਮਾਰ ਭੀਟੀ ਅਤੇ ਡੀਐੱਸਪੀ ਸਿਟੀ -2 ਆਸਵੰਤ ਸਿੰਘ ਨਾਲ ਸੰਪਰਕ ਕਰਨਾ ਚਾਹਿਆ ਤਾਂ ਉਨ੍ਹਾਂ ਫੋਨ ਰਿਸੀਵ ਨਾ ਕੀਤਾ। ਪੁਲਸ ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਇਹ ਗੈਂਗਵਾਰ ਹੈ ਅਤੇ ਇਸ ਮੌਕੇ ਕਰੀਬ ਦਸ ਰਾਊਂਡ ਫਾਇਰ ਹੋਏ ਹਨ, ਜਿਸ ਨਾਲ ਪੂਰੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਲੋਕ ਘਰਾਂ ਵੱਲ ਭੱਜਦੇ ਹੋਏ ਨਜ਼ਰ ਆਏ ।ਸੂਤਰਾਂ ਮੁਤਾਬਕ ਇਹ ਵੀ ਜਾਣਕਾਰੀ ਮਿਲੀ ਹੈ ਕਿ ਇਨ੍ਹਾਂ ਵਿਅਕਤੀਆਂ ਦੀ ਸਵੇਰੇ ਇੱਕ ਪੈਟਰੋਲ ਪੰਪ ਤੇ ਵੀ ਝੜਪ ਹੋਈ ਸੀ ਅਤੇ ਇਹ ਗੈਂਗਵਾਰ ਉਸੇ ਝੜਪ ਦਾ ਨਤੀਜਾ ਹੈ ਹੁਣ ਦੇਖਣਾ ਹੋਵੇਗਾ ਕਿ ਸੱਚ ਕੀ ਸਾਹਮਣੇ ਆਉਂਦਾ ਹੈ ?
ਨਗਰ ਨਿਗਮ ਦੀਆਂ ਮੁੜ ਚੋਣਾਂ ਲਈ ਅੱਜ ਤੱਕ ਕੁੱਲ 172 ਨਾਮਜ਼ਦਗੀ ਪੱਤਰ ਪ੍ਰਾਪਤ ਹੋਏ
ਨਗਰ ਨਿਗਮ ਦੀਆਂ ਮੁੜ ਚੋਣਾਂ ਲਈ ਅੱਜ ਤੱਕ ਕੁੱਲ 172 ਨਾਮਜ਼ਦਗੀ ਪੱਤਰ ਪ੍ਰਾਪਤ ਹੋਏ ਚੰਡੀਗੜ੍ਹ, 18 ਨਵੰਬਰ (ਵਿਸ਼ਵ ਵਾਰਤਾ):- ਰਾਜ ਚੋਣ...






















