ਭਿਆਨਕ ਸੜਕ ਹਾਦਸਾ
ਕਾਰ ਅਤੇ ਟਰੱਕ ਦੀ ਟੱਕਰ ਵਿੱਚ 1ਬੱਚੇ ਸਮੇਤ 5 ਦੀ ਮੌਤ
ਚੰਡੀਗੜ੍ਹ, 7ਸਤੰਬਰ(ਵਿਸ਼ਵ ਵਾਰਤਾ)-ਗਾਜ਼ੀਆਬਾਦ ਦੇ ਦਿੱਲੀ-ਮੇਰਠ ਐਕਸਪ੍ਰੈਸਵੇਅ ‘ਤੇ ਕਾਰ ਅਤੇ ਟਰੱਕ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਇਸ ਦਰਦਨਾਕ ਹਾਦਸੇ ਵਿੱਚ ਚਾਰ ਬਜ਼ੁਰਗਾਂ ਅਤੇ ਇੱਕ ਬੱਚੇ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਜਦੋਂ ਕਿ ਦੋ ਬੱਚੇ ਹਸਪਤਾਲ ਵਿੱਚ ਦਾਖਲ ਹਨ। ਜਾਣਕਾਰੀ ਅਨੁਸਾਰ ਇਹ ਹਾਦਸਾ ਹਰਿਦੁਆਰ ਤੋਂ ਗਾਜ਼ੀਆਬਾਦ ਆਉਂਦੇ ਸਮੇਂ ਵਾਪਰਿਆ।