ਕਾਮੇਡੀਅਨ ਸੁਗੰਧਾ ਮਿਸ਼ਰਾ ਤੇ ਹੋਇਆ ਕੇਸ ਦਰਜ
ਵਿਆਹ ਸਮਾਰੋਹ ਵੇਲੇ ਕੀਤਾ ਕੋਵਿਡ-19 ਦੇ ਨਿਯਮਾਂ ਦਾ ਉਲੰਘਣ

ਚੰਡੀਗੜ੍ਹ, 6ਮਈ(ਵਿਸ਼ਵ ਵਾਰਤਾ)- ਕਾਮੇਡੀਅਨ ਸੁਗੰਧਾ ਮਿਸ਼ਰਾ ਤੇ ਕੋਰੋਨਾ ਸੇਫਟੀ ਪ੍ਰੋਟੋਕਾਲ ਦੇ ਤਹਿਤ ਐਫ.ਆਈ.ਆਰ ਦਰਜ ਕੀਤੀ ਗਈ ਹੈ। ਫਗਵਾੜਾ ਵਿਖੇ ਕਾਮੇਡੀਅਨ ਸੁਗੰਧਾ ਮਿਸ਼ਰਾ ਅਤੇ ਹੋਟਲ ਪ੍ਰਬੰਧਕਾਂ ਦੇ ਖ਼ਿਲਾਫ਼ ਪੁਲਿਸ ਨੇ ਕੋਵਿਡ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਕਾਰਵਾਈ ਕਰਦਿਆਂ ਕੇਸ ਦਰਜ ਕੀਤਾ ਹੈ। ਐਫ.ਆਈ.ਆਰ ਦੇ ਮੁਤਾਬਕ ਪ੍ਰਾਈਵੇਟ ਕਹੇ ਜਾਣ ਵਾਲੇ ਇਸ ਵਿਆਹ ਸਮਾਰੋਹ ਵਿੱਚ 100 ਤੋਂ ਜ਼ਿਆਦਾ ਲੋਕ ਇਕੱਠੇ ਹੋਏ ਸਨ,ਜਦੋਂ ਕਿ ਕੋਵਿਡ ਨਿਯਮਾਂ ਦੇ ਅਨੁਸਾਰ ਸਿਰਫ 20 ਲੋਕ ਹੀ ਇਕੱਠੇ ਹੋ ਸਕਦੇ ਸਨ






















