
ਚੰਡੀਗੜ•, 25 ਸਤੰਬਰ:ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਵਲੋਂ ਆਪਣੇ ਪਿਤਾ ਕਾਮਰੇਡ ਅਰਜਨ ਸਿੰਘ ਦੀ ਯਾਦ ਵਿਚ ਇਸ ਸਾਲ ਵੀ ਉਨ•ਾਂ ਦੀ 41ਵੀਂ ਬਰਸੀ ਮੌਕੇ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ 28 ਸਤੰਬਰ, 2019 ਨੂੰ ਸਵੇਰੇ 10.30 ਵਜੇ ਗੁਰੂਦੁਆਰਾ ਸ਼੍ਰੀ ਜੀਵਨ ਪ੍ਰਕਾਸ, ਮਾਡਲ ਟਾਊਨ ਫੇਜ-1, ਬਠਿੰਡਾ ਵਿਖੇ ਪਾਏ ਜਾਣਗੇ।
ਇਕ ਬੁਲਾਰੇ ਨੇ ਦੱਸਿਆ ਕਿ ਕਾਮਰੇਡ ਅਰਜਨ ਸਿੰਘ ਵਲੋਂ ਸਿਆਸੀ ਅਤੇ ਸਮਾਜਕ ਖੇਤਰ ਵਿਚ ਪਾਏ ਅਹਿਮ ਯੋਗਦਾਨ ਨੂੰ ਯਾਦ ਕਰਦਿਆਂ ਹਰ ਸਾਲ ਉਨ•ਾਂ ਦੀ ਬਰਸੀ ‘ਤੇ ਉਨ•ਾਂ ਦੇ ਸਮਕਾਲੀ ਅਤੇ ਵੱਖੋ-ਵੱਖ ਸਿਆਸੀ ਪਾਰਟੀਆਂ ਦੇ ਆਗੂ ਉਨ•ਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਪਹੁੰਚਦੇ ਹਨ। ਉਨ•ਾਂ ਕਿਹਾ ਕਿ ਡਿਪਟੀ ਸਪੀਕਰ ਨੇ ਪੰਜਾਬ ਵਾਸੀਆਂ ਨੂੰ ਉਨ•ਾਂ ਦੇ ਪਿਤਾ ਦੀ ਬਰਸੀ ‘ਤੇ ਪਹੁੰਚਣ ਦੀ ਨਿਮਰਤਾ ਸਹਿਤ ਬੇਨਤੀ ਕੀਤੀ ਹੈ।





















