ਕਾਬੁਲ ਮਸਜਿਦ ‘ਚ ਵੱਡਾ ਧਮਾਕਾ ; 20 ਤੋਂ ਵੱਧ ਮੌਤਾਂ
ਚੰਡੀਗੜ੍ਹ,18 ਅਗਸਤ(ਵਿਸ਼ਵ ਵਾਰਤਾ)-ਬੀਤੀ ਸ਼ਾਮ ਦੀ ਨਮਾਜ਼ ਦੇ ਦੌਰਾਨ ਅਫਗਾਨੀਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਇੱਕ ਮਸਜਿਦ ਵਿੱਚ ਵੱਡਾ ਧਮਾਕਾ ਹੋਇਆ । ਮੀਡੀਆ ਰਿਪੋਰਟਾਂ ਅਨੁਸਾਰ ਧਮਾਕੇ ਵਿੱਚ 20 ਦੀ ਮੌਤ ਹੋ ਗਈ ਜਦਕਿ ਤਿੰਨ ਦਰਜਨ ਤੋਂ ਜਿਆਦਾ ਗੰਭੀਰ ਜਖਮੀ ਹੋਏ ਹਨ। ਚਸ਼ਮਦੀਦਾਂ ਅਨੁਸਾਰ ਕਾਬੁਲ ਦੇ ਉੱਤਰੀ ਇਲਾਕੇ ਵਿੱਚ ਸ਼ਕਤੀਸ਼ਾਲੀ ਧਮਾਕੇ ਦੀ ਆਵਾਜ਼ ਸੁਣੀ ਗਈ, ਜਿਸ ਨਾਲ ਨੇੜੇ ਦੀਆਂ ਇਮਾਰਤਾਂ ਦੀਆਂ ਖਿੜਕੀਆਂ ਟੁੱਟ ਗਈਆਂ।