ਕਾਤਲ ਨੇ ਆਪਣੇ ਬਚਾਓ ਲਈ ਪੁਲਿਸ ਨੂੰ ਗੁਮਰਾਹ ਕਰਕੇ ਮਰਨ ਵਾਲੇ ਦੀ ਪਤਨੀ ਤੇ ਕਰਵਾਇਆ ਕਤਲ ਦਾ ਪਰਚਾ ਦਰਜ
ਡੀ ਜੀ ਪੀ ਚੰਡੀਗੜ੍ਹ ਨੂੰ ਪਿਤਾ ਦੀ ਗੁਹਾਰ ਕੇ ਪਤਨੀ ਦੇ ਪਤੀ ਦੇ ਕਾਤਲ ਨਾਲ ਸਨ ਨਜਾਇਜ ਸਬੰਧ

ਚੰਡੀਗੜ੍ਹ 7 ਦਸੰਬਰ ( ਵਿਸ਼ਵ ਵਾਰਤਾ )-ਚੰਡੀਗੜ੍ਹ ਸੈਕਟਰ 41 ਏ ਜੀ ਪੰਜਾਬ ਦੇ ਫਲੈਟਾਂ ਚ ਗੁਰਦਾਸਪੁਰ ਦੇ ਪਿੰਡ ਆਹਲੂਵਾਲ ਦਾ ਗੁਰਦੇਵ ਸਿੰਘ ਆਪਣੀ ਪਤਨੀ ਹਤਪਰੀਤ ਕੌਰ ਨਾਲ ਰਹਿੰਦਾ ਸੀ। ਗੁਰਦੇਵ ਸਿੰਘ ਤੇ ਹਰਪ੍ਰੀਤ ਦਾ ਇਹ ਦੂਜਾ ਵਿਆਹ ਸੀ ਗੁਰਦੇਵ ਸਿੰਘ ਦਾ ਫਲੈਟ ਨੰਬਰ 2161B ਸੀ ਅਤੇ ਉਸਦੇ ਨਾਲ ਹੀ ਫਲੈਟ ਨੰਬਰ 2158 ਵਿੱਚ ਸ਼ੱਕੀ ਕਾਤਲ ਬਹਾਦਰ ਸਿੰਘ ਰਹਿੰਦਾ ਸੀ। ਪਿਤਾ ਵਲੋਂ ਲਗਾਏ ਦੋਸ਼ਾਂ ਮੁਤਾਬਿਕ ਉਹਨਾਂ ਦਾ ਮ੍ਰਿਤਕ ਬੀਟਾ ਗੁਰਦੇਵ ਸਿੰਘ ਕਈ ਵਾਰ ਸ਼ਿਕਾਇਤ ਕਰ ਚੁੱਕਾ ਸੀ ਕਿ ਉਸਦੀ ਪਤਨੀ ਅਤੇ ਬਹਾਦਰ ਸਿੰਘ ਦੇ ਨਜਾਇਜ ਸਬੰਧ ਸਨ ਜਿਸ ਕਾਰਨ ਉਸਦੇ ਘਰ ਝਗੜਾ ਰਹਿੰਦਾ ਸੀ। ਜਿਸ ਕਾਰਨ ਪਤਨੀ ਨੇ ਤਲਾਕ ਲੈਣ ਅਤੇ ਪਰਚਾ ਦਰਜ ਕਰਵਾਉਣ ਲਈ ਗੁਰਦਾਦਪੁਰ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਸੀ ਪਰ ਬਾਅਦ ਚ ਦੋਨੋ ਫੇਰ ਚੰਡੀਗੜ੍ਹ ਇਕੱਠੇ ਰਹਿਣ ਲੱਗ ਪਏ ਸਨ।
ਲਗਾਏ ਦੋਸ਼ਾਂ ਮੁਤਾਬਿਕ ਮਿਤੀ 14 ਜੁਲਾਈ ਨੂੰ ਮ੍ਰਿਤਕ ਦੇ ਪਿਤਾ ਨੂੰ ਬਹਾਦਰ ਸਿੰਘ ਨੇ ਫੋਨ ਕੀਤਾ ਕਿ ਉਸਦੇ ਪੁੱਤਰ ਦੀ ਮੌਤ ਹੋ ਗਈ ਹੈ ਅਤੇ ਕਰੋਨਾ ਕਾਰਨ ਚੰਡੀਗੜ੍ਹ ਵਿੱਚ ਹੀ ਸੰਸਕਾਰ ਕਰਨਾ ਪਏਗਾ। ਪ੍ਰੰਤੂ ਸੰਸਕਾਰ ਦੀਆਂ ਰਸਮਾਂ ਦੌਰਾਨ ਹੀ ਮ੍ਰਿਤਕ ਦੇ ਪਿਤਾ ਨੇ ਉਸਦੀ ਲਾਸ ਤੇ ਗਲਾ ਘੁੱਟਣ ਦੇ ਨਿਸ਼ਾਨ ਦੇਂਖੇ ਜਿਸ ਕਾਰਨ ਸ਼ੱਕ ਹੋਣ ਤੇ ਸੰਸਕਾਰ ਰੋਕ ਦਿੱਤਾ ਗਿਆ ਤੇ ਪੁਲਿਸ ਨੂੰ ਸ਼ਿਕਾਇਤ ਕੀਤੀ। ਮਿਤੀ 16 ਜੁਲਾਈ ਨੂੰ ਪੋਸਟ ਮਾਰਟਮ ਹੋਣ ਤੋਂ ਬਾਅਦ ਮ੍ਰਿਤਕ ਦੇ ਰਿਸ਼ਤੇਦਾਰਾਂ ਵੱਲੋਂ ਗੁਰਦਾਸਪੁਰ ਜ਼ਿਲ੍ਹੇ ਵਿੱਚ ਪਿੰਡ ਲੈ ਜਾਕੇ ਉਸਦਾ ਅੰਤਿਮ ਸੰਸਕਾਰ ਕਰ ਦਿੱਤਾ।
ਸੰਸਕਾਰ ਤੋਂ ਉਸੇ ਰਾਤ ਮ੍ਰਿਤਕ ਦੇ ਪਹਿਲੇ ਵਿਆਹ ਤੋਂ 15 ਸਾਲਾਂ ਬੇਟੇ ਭੁਪਿੰਦਰ ਸਿੰਘ ਦੀ ਵੀ ਸਦਮੇ ਕਾਰਨ ਮੌਤ ਹੋ ਗਈ।
ਜਦੋ ਪੁੱਤ ਅਤੇ ਪੋਤੇ ਦੇ ਸੰਸਕਾਰ ਤੋਂ ਬਾਅਦ ਪਿਤਾ ਸਵਿੰਦਰ ਸਿੰਘ ਬੇਟੇ ਦੇ ਕਤਲ ਦੀ ਪੈਰਵੀ ਕਰਨ ਚੰਡੀਗੜ੍ਹ ਪਹੁੰਚਿਆ ਤਾਂ ਉਸਨੂੰ ਪਤਾ ਲੱਗਾ ਕਿ ਬੇਟੇ ਦੇ ਕਾਤਲਾਂ ਨੇ ਆਪਣੇ ਬਚਾਓ ਲਈ ਮਿਲੀਭੁਗਤ ਕਰਕੇ ਆਪਣੇ ਬਚਾਓ ਲਈ ਕਤਲ ਦਾ ਮੁਕੱਦਮਾ ਮ੍ਰਿਤਕ ਦੀ ਪਤਨੀ ਤੇ ਦਰਜ ਕਰਵਾ ਕੇ ਅਦਾਲਤ ਵਿੱਚ ਚਲਾਨ ਵੀ ਪੇਸ਼ ਕਰਵਾ ਦਿੱਤਾ ਅਤੇ ਕਤਲ ਦਾ ਅਸਲ ਦੋਸ਼ੀ ਬਹਾਦਰ ਸਿੰਘ ਸਾਫ ਬਚਾ ਲਿਆ ਗਿਆ। ਬਹਾਦਰ ਸਿੰਘ ਬੜੀ ਚਲਾਕੀ ਨਾਲ ਮਿਲੀਭੁਗਤ ਕਰਕੇ ਮ੍ਰਿਤਕ ਤੇ ਨਸ਼ੇੜੀ ਹੋਣ ਦੇ ਝੂੱਠੇ ਆਰੋਪ ਲਗਾ ਕੇ ਮੀਡੀਆ ਵਿੱਚ ਬਿਆਨਬਾਜ਼ੀ ਵੀ ਕਰਦਾ ਰਿਹਾ ਪਰ ਪੁਲਿਸ ਨੇ ਮ੍ਰਿਤਕ ਦੇ ਕਿਸੇ ਪਰਿਵਾਰਿਕ ਮੈਂਬਰ ਦੇ ਅੱਜ ਤੱਕ ਬਿਆਨ ਵੀ ਦਰਜ ਨਹੀਂ ਕੀਤੇ।
ਅੱਜ ਮ੍ਰਿਤਕ ਦੇ ਪਿਤਾ ਨੇ ਬੀਜੇਪੀ ਨੇਤਾ ਅਤੇ ਭਾਰਤ ਤਿੱਬਤ ਸਹਿਯੋਗ ਮੰਚ ਦੇ ਆਗੂ ਰਾਜਵੀਰ ਗਰੇਵਾਲ ਰਾਹੀਂ ਇਹ ਮਾਮਲਾ ਡੀ ਜੀ ਪੀ ਚੰਡੀਗੜ੍ਹ ਦੇ ਧਿਆਨ ਵਿੱਚ ਲਿਆਉਂਦਾ ਗਿਆ ਤਾਂ ਡੀ ਜੀ ਪੀ ਸਾਹਿਬ ਨੇ ਪਿਤਾ ਵਲੋਂ ਦੱਸੀ ਕਹਾਣੀ ਨੂੰ ਸੁਣਨ ਤੋਂ ਬਾਅਦ ਇਨਸਾਫ ਦਾ ਭਰੋਸਾ ਦਿੱਤਾ।




















