ਕਾਊਟਿੰਗ ਸਟਾਫ ਦੀ ਪਹਿਲੀ ਰੈਂਡੇਮਾਈਜੇਸ਼ਨ ਕੀਤੀ ਗਈ
ਫਾਜ਼ਿਲਕਾ,8 ਮਈ 2024 (ਵਿਸ਼ਵ ਵਾਰਤਾ):- ਲੋਕ ਸਭਾ ਚੋਣਾਂ 2024 ਦੌਰਾਨ ਪੈਣ ਵਾਲੀਆਂ ਵੋਟਾਂ ਦੀ ਗਿਣਤੀ ਲਈ ਲਗਾਏ ਜਾਣ ਵਾਲੇ ਕਾਉਂਟਿੰਗ ਸਟਾਫ ਦੀ ਪਹਿਲੀ ਰੈਂਡੇਮਾਈਜੇਸ਼ਨ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਦੀ ਨਿਗਰਾਨੀ ਵਿਚ ਚੋਣ ਕਮਿਸ਼ਨ ਦੇ ਸਾਫਟਵੇਅਰ ਰਾਹੀਂ ਕੀਤੀ ਗਈ।
ਇਸ ਮੌਕੇ ਉਨ੍ਹਾਂ ਨੇ ਦੱਸਿਆ ਕਿ ਹਰੇਕ ਵਿਧਾਨ ਸਭਾ ਹਲਕੇ ਵਿਚ 14-14 ਗਿਣਤੀ ਟੇਬਲ ਲੱਗਣਗੇ। ਹਰੇਕ ਟੇਬਲ ਤੇ ਇਕ ਮਾਇਕ੍ਰੋ ਅਬਜਰਵਰ, ਇਕ ਸੁਪਰਵਾਇਜਰ ਤੇ ਇਕ ਸਹਾਇਕ ਤਾਇਨਾਤ ਹੋਵੇਗਾ। ਇਸ ਲਈ ਲੋਂੜੀਂਦੇ ਸਟਾਫ ਦੀ ਜਰੂਰਤ ਤੋਂ 40 ਫੀਸਦੀ ਵੱਧ ਸਟਾਫ ਦੀ ਗਿਣਤੀ ਜੋੜ ਕੇ ਉਕਤ ਮੰਗ ਅਨੁਸਾਰ ਪਹਿਲੀ ਰੈਂਡੇਮਾਇਜੇਸ਼ਨ ਨਾਲ ਸਟਾਫ ਦੀ ਵੰਡ ਕੀਤੀ ਗਈ ਹੈ।
ਫਾਜ਼ਿਲਕਾ ਜ਼ਿਲ੍ਹੇ ਵਿਚ ਫਾਜ਼ਿਲਕਾ ਤੇ ਜਲਾਲਾਬਾਦ ਹਲਕੇ ਦੀ ਗਿਣਤੀ ਫਾਜ਼ਿਲਕਾ ਵਿਖੇ ਅਤੇ ਅਬੋਹਰ ਅਤੇ ਬੱਲੂਆਣਾ ਦੀ ਗਿਣਤੀ ਅਬੋਹਰ ਵਿਖੇ ਹੋਵੇਗੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਰਾਕੇਸ਼ ਕੁਮਾਰ ਪੋਪਲੀ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਅਮਰਿੰਦਰ ਸਿੰਘ ਮੱਲ੍ਹੀ, ਐਸਡੀਐਮ ਸ੍ਰੀ ਪੰਕਜ ਬਾਂਸਲ ਤੇ ਸ੍ਰੀ ਬਲਕਰਨ ਸਿੰਘ, ਡੀਟੀਸੀ ਮਨੀਸ਼ ਠੁਕਰਾਲ ਵੀ ਹਾਜਰ ਸਨ।