ਮੋਹਾਲੀ, 5 ਅਗਸਤ – ਮੋਹਾਲੀ ਦੇ ਫੇਜ 11 ਵਿਖੇ ਵਾਕਿੰਗ ਸਟਰੀਟ ਕਲੱਬ ਵਿਖੇ ਫਾਇਰਿੰਗ ਕਰਕੇ ਪੰਜਾਬ ਪੁਲਿਸ ਦੇ ਕਮਾਂਡੋ ਸਿਪਾਹੀ ਸੁਖਵਿੰਦਰ ਸਿੰਘ ਦਾ ਕਤਲ ਕਰਕੇ ਫਰਾਰ ਹੋਏ ਤਿੰਨੇ ਮੁਲਜਮਾਂ ਨੂੰ ਗ੍ਰਿਫਤਾਰ ਕਰਨ ਵਿੱਚ ਪੁਲਿਸ ਨੂੰ ਸਫਲਤਾ ਹਾਸਿਲ ਹੋਈ ਹੈ। ਮੋਹਾਲੀ ਪੁਲਿਸ ਨੇ ਪਾਣੀਪਤ ਵਿਖੇ ਹਰਿਆਣਾ ਪੁਲਿਸ ਨਾਲ ਸਾਂਝੇ ਅਪ੍ਰੇਸ਼ਨ ਵਿੱਚ ਕਤਲ ਲਈ ਵਰਤੇ ਪਿਸਟਲ ਅਤੇ ਗੱਡੀ ਨਾਲ ਤਿੰਨਾਂ ਨੂੰ ਦਬੋਚ ਲਿਆ ਹੈ।
ਇਸ ਸਬੰਧੀ ਕੁਲਦੀਪ ਸਿੰਘ ਚਾਹਲ, ਆਈ.ਪੀ.ਐਸ., ਐਸ.ਐਸ.ਪੀ., ਐਸ.ਏ.ਐਸ. ਨਗਰ (ਮੁਹਾਲੀ) ਨੇ ਦੱਸਿਆ ਕਿ ਦੋਸ਼ੀ ਚਰਨਜੀਤ ਸਿੰਘ ਉਰਫ ਸਹਿਲ, ਅਸ਼ੀਸ ਕੁਮਾਰ, ਅਤੁਲ ਗੁਪਤਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਸ਼੍ਰੀ ਚਾਹਲ ਨੇ ਘਟਨਾ ਦੇ ਵੇਰਵੇ ਦਿੰਦੀਆਂ ਦੱਸਿਆ 3 ਅਗਸਤ ਦੀ ਦਰਮਿਆਨੀ ਰਾਤ ਨੂੰ ਪੰਜਾਬ ਪੁਲਿਸ ਦੇ ਕਮਾਂਡੋ ਸਿਪਾਹੀ ਸੁਖਵਿੰਦਰ ਸਿੰਘ ਦਾ ਚਰਨਜੀਤ ਸਿੰਘ ਉਰਫ ਸਾਹਿਲ ਅਤੇ ਉਸਦੇ ਸਾਥੀਆ ਅਸ਼ੀਸ ਕੁਮਾਰ ਅਤੇ ਸੰਦੀਪ ਨਾਲ ਕਿਸੇ ਗੱਲੋ ਕਲੱਬ ਦੇ ਅੰਦਰ ਤਕਰਾਰ ਹੋ ਗਿਆ ਸੀ, ਜਿਸ ਤੇ ਕਲੱਬ ਵਾਲਿਆਂ ਨੇ ਦੋਹਾਂ ਧਿਰਾ ਨੂੰ ਕਲੱਬ ਤੋ ਬਾਹਰ ਭੇਜ ਦਿੱਤਾ ਸੀ, ਲੇਕਿਨ ਤੈਹਿਸ ਵਿੱਚ ਆ ਕੇ ਚਰਨਜੀਤ ਸਿੰਘ ਉਰਫ ਸਹਿਲ ਨੇ ਸਿਪਾਹੀ ਸੁਖਵਿੰਦਰ ਸਿੰਘ ਉਪੱਰ ਆਪਣੀ ਪਿਸਟਲ ਨਾਲ ਫਾਇਰਿੰਗ ਕਰ ਦਿੱਤੀ ਅਤੇ ਤਿੰਨੋ ਜਣੇ ਫਰਾਰ ਹੋ ਗਏ। ਇਸ ਘਟਨਾ ਵਿੱਚ ਸੁਖਵਿੰਦਰ ਸਿੰਘ ਦੀ ਮੌਤ ਹੋ ਗਈ ਸੀ, ਜਿਸ ਦੀ ਸੂਚਨਾ ਮਿਲਣ ਤੇ ਮੁਹਾਲੀ ਪੁਲਿਸ ਵੱਲੋ ਤੁਰੰਤ ਮੁੱਕਦਮਾਂ ਨੰਬਰ ੧੦੪, ਮਿਤੀ ੦੪.੦੮.੨੦੧੯, ਅ/ਧ ੩੦੨, ਆਈ.ਪੀ.ਸੀ., ੨੫,੨੭ ਅਰਮਜ ਐਕਟ, ਥਾਣਾ ਫੇਸ-੧੧, ਦਰਜ ਕਰਕੇ ਤਫਤੀਸ ਆਰੰਭ ਕੀਤੀ।
ਸੰਖੇਪ ਵਿੱਚ ਜਾਣਕਾਰੀ ਦਿੰਦਿਆਂ ਸ਼੍ਰੀ ਚਾਹਲ ਨੇ ਦੱਸਿਆ ਕਿ ਮੁੱਖ ਦੋਸ਼ੀ ਚਰਨਜੀਤ ਸਿੰਘ ਉਰਫ ਸਹਿਲ ਜੋ ਕਿ ਮੂਲ ਰੂਪ ਵਿੱਚ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਅਤੇ ਸੁਨਿਆਰੇ ਦਾ ਕੰਮ ਕਰਦਾ ਸੀ, ਜੋ ਹੁਣ ਸੈਕਟਰ-੯, ਚੰਡੀਗੜ ਵਿਖੇ Scary Street Club ਨਾਮ ਦਾ ਕਲੱਬ ਚਲਾ ਰਿਹਾ ਸੀ ਉਸਦਾ ਸਾਥੀ ਅਸ਼ੀਸ ਕੁਮਾਰ ਪਿੱਛੋ ਮੁਕਤਸਰ ਸਾਹਿਬ ਦਾ ਰਹਿਣ ਵਾਲਾ ਹੈ ਅਤੇ ਅਤੁਲ ਗੁਪਤਾ ਰੋਪੜ ਦਾ ਰਹਿਣ ਵਾਲਾ ਹੈ, ਇਹ ਦੋਵੇ ਟ੍ਰਾਈ ਸਿਟੀ ਵਿੱਚ ਬਰੋਕਰ ਦਾ ਕੰਮ ਕਰਦੇ ਹਨ ਅਤੇ ਮਕਾਨ/ਦੁਕਾਨ ਵਿਕਾਉਦੇ ਅਤੇ ਕਿਰਾਏ ਤੇ ਦਿਵਾਉਦੇ ਸਨ। ਇਹ ਤਿੰਨੇ ਇੱਕਠੇ ਹੀ ਮਕਾਨ ਨੰਬਰ 1016, ਸੈਕਟਰ 21-ਬੀ, ਚੰਡੀਗੜ੍ਹ ਵਿਖੇ ਰਹਿੰਦੇ ਸੀ। ਚਰਨਜੀਤ ਸਿੰਘ ਉਰਫ ਸਹਿਲ ਪਾਸੋ ਕਤਲ ਲਈ ਵਰਤਿਆ ਪਿਸਟਲ ਅਤੇ ਵਰਤੀ ਗਈ ਅੋਡੀ ਕਾਰ UK-07 AS 2576 ਬਰਾਮਦ ਕਰ ਲਈ ਗਈ ਹੈ।